ਸ਼੍ਰੋਮਣੀ ਅਕਾਲੀ ਦਲ (ਬ) ਨੇ ਹਮੇਸ਼ਾ ਵਪਾਰੀ ਵਰਗ ਦੇ ਹਿਤਾਂ ਦਾ ਖ਼ਿਆਲ ਰੱਖਿਆ-ਐੱਨ. ਕੇ. ਸ਼ਰਮਾ
ਗੜ੍ਹਸ਼ੰਕਰ, 1 ਅਕਤੂਬਰ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਹਮੇਸ਼ਾ ਵਪਾਰੀ ਵਰਗ ਦੇ ਹਿੱਤਾਂ ਦਾ ਖ਼ਿਆਲ ਰੱਖਿਆ ਹੈ ਤੇ ਬਾਦਲ ਸਰਕਾਰ ਸਮੇਂ ਵਪਾਰੀ ਵਰਗ ਨੂੰ ਜਿਥੇ ਵੱਡੀਆਂ ਸਹੂਲਤਾਂ ਦਿੱਤੀਆਂ ਗਈਆਂ, ਉਥੇ ਹੀ ਵਪਾਰੀ ਵਰਗ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਜਿਥੇ ਵਪਾਰੀ ਵਰਗ ਸਹੂਲਤਾਂ ਤੋਂ ਵਾਂਝਾ ਚੱਲਿਆ ਆ ਰਿਹਾ ਹੈ, ਉਥੇ ਹੀ ਫਿਰੌਤੀਆਂ ਦਾ ਡਰ ਵਪਾਰੀ ਵਰਗ ਨੂੰ ਹਰ ਵਕਤ ਸਤਾ ਰਿਹਾ ਹੈ।
ਗੜ੍ਹਸ਼ੰਕਰ, 1 ਅਕਤੂਬਰ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਹਮੇਸ਼ਾ ਵਪਾਰੀ ਵਰਗ ਦੇ ਹਿੱਤਾਂ ਦਾ ਖ਼ਿਆਲ ਰੱਖਿਆ ਹੈ ਤੇ ਬਾਦਲ ਸਰਕਾਰ ਸਮੇਂ ਵਪਾਰੀ ਵਰਗ ਨੂੰ ਜਿਥੇ ਵੱਡੀਆਂ ਸਹੂਲਤਾਂ ਦਿੱਤੀਆਂ ਗਈਆਂ, ਉਥੇ ਹੀ ਵਪਾਰੀ ਵਰਗ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਜਿਥੇ ਵਪਾਰੀ ਵਰਗ ਸਹੂਲਤਾਂ ਤੋਂ ਵਾਂਝਾ ਚੱਲਿਆ ਆ ਰਿਹਾ ਹੈ, ਉਥੇ ਹੀ ਫਿਰੌਤੀਆਂ ਦਾ ਡਰ ਵਪਾਰੀ ਵਰਗ ਨੂੰ ਹਰ ਵਕਤ ਸਤਾ ਰਿਹਾ ਹੈ। ਇਹ ਪ੍ਰਗਟਾਵਾ ਐਨ. ਕੇ. ਸ਼ਰਮਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਵਪਾਰ ਵਿੰਗ ਨੇ ਇਥੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਰਿਹਾਇਸ਼ ਵਿਚ ਹਲਕੇ ਦੀ ਵਪਾਰੀ ਵਰਗ ਨਾਲ ਮੀਟਿੰਗ ਦੌਰਾਨ ਕੀਤਾ। ਐਨ. ਕੇ. ਸ਼ਰਮਾ ਨੇ ਕਿਹਾ ਕਿ ਕਾਰੋਬਾਰ ਕਰਨ ਲਈ ਸੂਬੇ ਵਿਚ ਸੁਖਾਵੇਂ ਮਾਹੌਲ ਦੀ ਜ਼ਰੂਰਤ ਹੁੰਦੀ ਹੈ ਪਰ ‘ਆਪ’ ਸਰਕਾਰ ਦੇ ਰਾਜ ਵਿਚ ਵਿਗੜੀ ਕਾਨੂੰਨ ਵਿਵਸਥਾ ਕਾਰਨ ਹਰ ਇਕ ਦਾ ਮਨ ਡਰ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੱਤਾ ਵਿਚ ਆਉਣ ’ਤੇ ਵਪਾਰੀ ਵਰਗ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਬਿਹਤਰ ਮਾਹੌਲ ਵੀ ਦਿੱਤਾ ਜਾਵੇਗਾ। ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਵਪਾਰੀ ਵਰਗ ਬਾਦਲ ਸਰਕਾਰ ਨੂੰ ਯਾਦ ਕਰ ਰਿਹਾ ਹੈ। ਉਨ੍ਹਾਂ ਪਹੁੰਚੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਆਉਣ ’ਤੇ ਵਪਾਰੀ ਵਰਗ ਦੀਆਂ ਸਭ ਮੰਗਾਂ ਮੰਨੀਆਂ ਜਾਣਗੀਆਂ। ਮੀਟਿੰਗ ਦੌਰਾਨ ਹਰਜੀਤ ਸਿੰਘ ਭਾਤਪੁਰ, ਰਾਜਿੰਦਰ ਸਿੰਘ ਸ਼ੂਕਾ, ਹੈਪੀ ਸੈਲਾ, ਗੁਰਿੰਦਰ ਸਿੰਘ ਗੋਲਡੀ, ਤਰਲੋਕ ਸਿੰਘ ਨਾਗਪਾਲ, ਨੰਬਰਦਾਰ ਸੁਖਵਿੰਦਰ ਸਿੰਘ ਜੀਵਨਪੁਰ ਗੁੱਜਰਾਂ, ਨਿਸ਼ਾਨ ਸਿੰਘ ਸੰਮਤੀ ਮੈਂਬਰ, ਨੰਬਰਦਾਰ ਮੱਖਣ ਸਿੰਘ ਸੌਲੀ, ਜਸਕਮਲ ਸਿੰਘ ਢਾਡਾ ਕਲਾਂ, ਡਾ. ਆਤਮਜੀਤ ਸਿੰਘ, ਅਜੇ ਖੇਪੜ, ਰਸ਼ਪਾਲ ਸਿੰਘ ਕੁੱਕੜਾਂ, ਨਰੰਜਣ ਸਿੰਘ ਮਾਹਿਲਪੁਰ, ਹਰਜਿੰਦਰ ਕੁਮਾਰ, ਨਰੇਸ਼ ਕੁਮਾਰ ਲਵਲੀ, ਅਨਮੋਲਪ੍ਰੀਤ ਸਿੰਘ, ਮਾ. ਬਲਵੀਰ ਸਿੰਘ ਕਹਾਰਪੁਰੀ, ਕੁਲਵੀਰ ਸਿੰਘ ਡੋਗਰਪੁਰ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਢਾਡ ਕਲਾਂ, ਸੁਰਜੀਤ ਸਿੰਘ ਨੰਬਰਦਾਰ, ਅਵਤਾਰ ਸਿੰਘ, ਕਰਨਵੀਰ ਸਿੰਘ ਸੈਲਾ ਕਲਾਂ, ਜਸਵਿੰਦਰ ਸਿੰਘ ਬਜਾਜ, ਜਸਵੀਰ ਸਿੰਘ ਗੱਗੂ, ਗੁਰਪ੍ਰੀਤ ਸਿੰਘ ਸਚਦੇਵਾ, ਜਗੀਰ ਸਿੰਘ ਬੌਵੀ, ਕਨਰਵੀਰ ਸਿੰਘ, ਸੁਰਜੀਤ ਸਿੰਘ ਢਾਡ ਕਲਾਂ, ਰਾਕੇਸ਼ ਕੁਮਾਰ ਸੈਲਾ, ਜਗਤਾਰ ਸਿੰਘ ਚੱਕ ਗੁਰੂ, ਸਰਬਜੀਤ ਸਿੰਘ ਡਾਨਸੀਵਾਲ, ਪਰਮਿੰਦਰ ਸਿੰਘ ਸੈਲਾ ਖੁਰਦ, ਜਗਤਾਰ ਸਿੰਘ ਮਾਹਿਲਪੁਰ, ਦੇਵ ਰਾਜ ਹਾਜੀਪੁਰ ਤੇ ਹੋਰ ਹਾਜ਼ਰ ਸਨ।