ਵਿਦਿਆਰਥਣ ਸਵਰੀਨ ਜ਼ਿਲ੍ਹਾ ਸ਼ੂਟਿੰਗ ਪਿਸਟਲ ਮੁਕਾਬਲੇ ’ਚ ਦੂਜੇ ਸਥਾਨ ’ਤੇ ਰਹੀ
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ)-‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜਾ ਰਹੇ ਵੱਖ-ਵੱਖ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਖਿਡਾਰੀਆਂ ਵਲੋਂ ਆਪਣਾ ਦਮਖਮ ਦਿਖਾਉਂਦਿਆਂ ਜਿੱਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਸ਼ੂਟਿੰਗ ਰੇਂਜ ਭੰਗਾਲਾ ’ਚ ਹੋਏ ਜ਼ਿਲ੍ਹਾ ਪੱਧਰੀ ਅੰਡਰ-14 ਪਿਸਟਲ ਸ਼ੂਟਿੰਗ ਮੁਕਾਬਲੇ ’ਚ ਵੁਡਲੈਂਡ ਸਕੂਲ ਦੀ ਵਿਦਿਆਰਥਣ ਸਵਰੀਨ ਕੌਰ ਪੁੱਤਰੀ ਕਮਲਜੀਤ ਸਿੰਘ ਵਾਸੀ ਮੁਹੱਲਾ ਆਦਰਸ਼ ਨਗਰ ਹੁਸ਼ਿਆਰਪੁਰ ਨੇ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਅਜੀਤ ਡੈਸਕ
03-10-2026