05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅੱਪਰ ਰਜਵਾਲ ਦੇ ਛਿੰਝ ਮੇਲੇ ’ਚ ਵਿਧਾਇਕ ਘੁੰਮਣ ਮੁੱਖ ਮਹਿਮਾਨ ਤੇ ਭਾਜਪਾ ਨੇਤਾ ਸੁਸ਼ੀਲ ਪਿੰਕੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ

ਤਲਵਾੜਾ, 4 ਅਕਤੂਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਰਜਵਾਲ ਦਾ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋ ਹਲਕਾ ਵਿਧਾਇਕ ਐਡ.

ਅਜੀਤ ਡੈਸਕ 05-10-2026
ਤਲਵਾੜਾ, 4 ਅਕਤੂਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਰਜਵਾਲ ਦਾ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਮੁੱਖ ਮਹਿਮਾਨ ਵਜੋ ਪਹੁੰਚੇ ਜਦ ਕਿ ਭਾਜਪਾ ਨੇਤਾ ਹਲਕਾ ਦਸੂਹਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਛਿੰਝ ਮੇਲੇ ’ਚ ਆਖ਼ਿਰਕਾਰ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਪੰਮਾ ਤੇ ਪਹਿਲਵਾਨ ਗੁਰਵਿੰਦਰ ਸਿੰਘ ਦਰਮਿਆਨ ਹੋਈ, ਜਿਸ ਵਿਚ ਪਹਿਲਵਾਨ ਪੰਮਾ ਜੇਤੂ ਰਿਹਾ। ਮੁੱਖ ਮਹਿਮਾਨ ਐਡ. ਘੁੰਮਣ ਨੇ ਜੇਤੂ ਪਹਿਲਵਾਨਾ ਨੂੰ ਨਕਦ ਪੁਰਸਕਾਰ ਤੇ ਸਮਰਿਤੀ ਚਿੰਨ੍ਹ ਰੁਮਾਲੀ ਵਜੋਂ ਭੇਟ ਕੀਤੇ। ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਐਡ. ਘੁੰਮਣ ਤੇ ਵਿਸ਼ੇਸ਼ ਮਹਿਮਾਨ ਪਿੰਕੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵਿਸ਼ੇਸ਼ ਮਹਿਮਾਨ ਪਿੰਕੀ ਨੇ ਪਿੰਡ ਰਜਵਾਲ ਦੇ ਸਰਬਪੱਖੀ ਵਿਕਾਸ ਲਈ ਇਕ ਲੱਖ ਰੁਪਏ ਦੀ ਗਰਾਂਟ ਦਾ ਸੈਕਸ਼ਨ ਪੱਤਰ ਸਰਪੰਚ ਨੂੰ ਸੌਂਪਿਆ। ਮੁੱਖ ਮਹਿਮਾਨ ਪਿੰਕੀ ਨੇ ਦੱਸਿਆ ਕਿ ਇਹ ਗਰਾਂਟ ਐਮ. ਪੀ. ਹਰਭਜਨ ਸਿੰਘ ਭੱਜੀ ਵਲੋਂ ਆਪਣੇ ਅਖ਼ਤਿਆਰੀ ਕੋਟੇ ’ਚੋਂ ਦਿੱਤੀ ਗਈ ਹੈ। ਇਸ ਸਮੇਂ ਸਰਪੰਚ ਨੂਰਮੁੰਮਦ, ਪ੍ਰਧਾਨ ਛਿੰਝ ਕਮੇਟੀ ਪ੍ਰਧਾਨ ਮੋਤੀ ਰਾਮ, ਉਪ ਪ੍ਰਧਾਨ ਮੁਲਤਾਨ ਸਿੰਘ, ਸੁਖਦੇਵ ਸਿੰਘ, ਹਵਲਦਾਰ ਮਹਿੰਦਰ ਸਿੰਘ, ਮੋਨੂੰ, ਕੁਲਦੀਪ ਚੰਦ, ਗੁਰਬਖ਼ਸ਼ ਸਿੰਘ ਬਿੱਟੂ ਸੋਨੀ, ਡਾ. ਧਰੁਵ, ਰਮਨ ਕੌਲ, ਬਨਾਇਕ ਡੋਗਰਾ, ਲਖਵਿੰਦਰ ਸਿੰਘ ਲੱਖਾ, ਕੁਲਦੀਪ ਚਤਰੂ, ਅਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ 16 ਸਾਲਾਂ ਬਾਅਦ ਟਾਂਡਾ ਵਿਚ ਮੁੜ ਆਬਾਦ ਹੋਈ ਪਸ਼ੂ ਮੰਡੀ ਅਗਲੀ ਖ਼ਬਰ ਬੱਸੀ ਕਲਾਂ ਵਿਖੇ ਦੁਸਹਿਰੇ ਦੇ ਸੰਬੰਧ ’ਚ ਝੰਡੇ ਦੀ ਰਸਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।