07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਰੂਸ ’ਚ ਲਾਪਤਾ ਅਜੇਪਾਲ ਸਿੰਘ ਦੀ ਵਾਪਸੀ ਸੰਬੰਧੀ ਖੰਨਾ ਨੂੰ ਲਗਾਈ ਗੁਹਾਰ

ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਮੈਂਬਰ ਰਾਜ ਸਭਾ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਨਾਲ ਮੁਲਾਕਾਤ ਕਰਕੇ ਪਿੰਡ ਰਾਮ ਨੰਗਲ ਤਹਿਸੀਲ ਮੁਕੇਰੀਆਂ ਦੇ ਵਾਸੀ ਜਸਪਾਲ ਸਿੰਘ ਆਪਣੇ ਲੜਕੇ ਅਜੇਪਾਲ ਸਿੰਘ ਦੇ ਰੂਸ ’ਚ ਲਾਪਤਾ ਹੋਣ, ਉਸ ਦੀ ਤਲਾਸ਼ ਕਰਵਾਉਣ ਤੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇਪਾਲ ਸਿੰਘ ਰੂਸ ਯੂਕਰੇਨ ਲੜਾਈ ਵਾਲੇ ਖੇਤਰ ਤੋਂ ਲਾਪਤਾ ਹੋ ਗਿਆ ਹੈ।

ਰੂਸ ’ਚ ਲਾਪਤਾ ਹੋਏ ਅਜੇਪਾਲ ਸਿੰਘ ਦੀ ਭਾਰਤ ਵਾਪਸੀ ਸੰਬੰਧੀ ਅਵਿਨਾਸ਼ ਰਾਏ ਖੰਨਾ ਨੂੰ ਗੁਹਾਰ ਲਗਾਉਂਦਾ ਹੋਇਆ ਪੀੜਤ ਪਰਿਵਾਰ। ਤਸਵੀਰ : ਹਮਸ਼ਾਇਨ ਸਟੂਡੀਓ 06-10-2026
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਮੈਂਬਰ ਰਾਜ ਸਭਾ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਨਾਲ ਮੁਲਾਕਾਤ ਕਰਕੇ ਪਿੰਡ ਰਾਮ ਨੰਗਲ ਤਹਿਸੀਲ ਮੁਕੇਰੀਆਂ ਦੇ ਵਾਸੀ ਜਸਪਾਲ ਸਿੰਘ ਆਪਣੇ ਲੜਕੇ ਅਜੇਪਾਲ ਸਿੰਘ ਦੇ ਰੂਸ ’ਚ ਲਾਪਤਾ ਹੋਣ, ਉਸ ਦੀ ਤਲਾਸ਼ ਕਰਵਾਉਣ ਤੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇਪਾਲ ਸਿੰਘ ਰੂਸ ਯੂਕਰੇਨ ਲੜਾਈ ਵਾਲੇ ਖੇਤਰ ਤੋਂ ਲਾਪਤਾ ਹੋ ਗਿਆ ਹੈ। ਪਰਿਵਾਰ ਨੂੰ ਲੜਕੇ ਸੰਬੰਧੀ ਕੋਈ ਠੋਸ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ। ਪੀੜਤ ਪਿਤਾ ਨੇ ਦੱਸਿਆ ਕਿ ਕਿਸੇ ਕੋਲੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦਾ ਲੜਕਾ ਰੂਸੀ ਸੈਨਾ ’ਚ ਜ਼ਬਰਦਸਤੀ ਭਰਤੀ ਕਰ ਲਿਆ ਗਿਆ ਸੀ। ਲੜਕੇ ਦੇ ਲੰਬੇ ਸਮੇਂ ਤੋਂ ਲਾਪਤਾ ਹੋਣ ਦੇ ਚੱਲਦਿਆਂ ਪਰਿਵਾਰ ਬੇਹੱਦ ਚਿੰਤਤ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਾਰਤ ਸਰਕਾਰ ਵਿਦੇਸ਼ਾਂ ’ਚ ਸੰਕਟ ’ਚ ਫਸੇ ਆਪਣੇ ਨਾਗਰਿਕਾਂ ਦੀ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਤੁਰੰਤ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਨੂੰ ਭੇਜਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਮਦਦ ਨਾਲ ਅਜੇਪਾਲ ਸਿੰਘ ਦੀ ਜਲਦੀ ਹੀ ਤਲਾਸ਼ ਕੀਤੇ ਜਾਣ ਅਤੇ ਸੁਰੱਖਿਅਤ ਘਰ ਵਾਪਸੀ ਦੀ ਉਮੀਦ ਹੈ।
ਪਿਛਲੀ ਖ਼ਬਰ ਆਗਾਮੀ ਚੋਣਾਂ ਦੇ ਮੱਦੇਨਜ਼ਰ ਨੈਕਸਟਜੈਨ ਡਾਇਸ ਵੈੱਬ ਪੋਰਟਲ ਬਾਰੇ ਵਿਭਾਗ ਮੁਖੀਆਂ ਨੂੰ ਦਿੱਤੀ ਟ੍ਰੇਨਿੰਗ ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਯੂਥ ਕਾਂਗਰਸੀ ਆਗੂ ਵਿਸ਼ਵਨਾਥ ਬੰਟੀ ਨੇ ਮੀਟਿੰਗਾਂ ਦਾ ਦੌਰ ਕੀਤਾ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।