07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕੁੱਟਮਾਰ ਕਰਨ ’ਤੇ 3 ਖ਼ਿਲਾਫ਼ ਮਾਮਲਾ ਦਰਜ

ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਘਵੀਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਜਡਿਆਲਾ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਹ 24 ਸਤੰਬਰ ਨੂੰ ਸ਼ਾਮ ਕਰੀਬ 7 ਵਜੇ ਆਪਣੇ ਕੰਮ ਤੋਂ ਘਰ ਵਾਪਸ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਮੁਗੋਵਾਲ ਦੀ ਸੂਏ ਦੀ ਪੁਲੀ ਨਜ਼ਦੀਕ ਪੁੱਜਾ ਤਾਂ ਉਸ ਪਿੱਛੇ ਦੋ ਮੋਟਰਸਾਈਕਲਾਂ ‘ਤੇ ਵਿਅਕਤੀ ਆਏ, ਜਿਨ੍ਹਾਂ ‘ਚੋਂ ਇਕ ਮੋਟਰਸਾਈਕਲ ‘ਤੇ ਹਰਬੰਸ ਸਿੰਘ ਉਰਫ਼ ਕਾਕਾ ਪੁੱਤਰ ਪਿਆਰਾ ਲਾਲ ਵਾਸੀ ਜਡਿਆਲਾ, ਜਿਸ ਦੇ ਨਾਲ ਤਿੰਨ ਹੋਰ ਵਿਅਕਤੀ ਵੀ ਸਨ, ਨੇ ਮੈਨੂੰ ਰੋਕ ਲਿਆ ਤੇ ਹਰਬੰਸ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕੀਤਾ ਅਤੇ ਉਹ ਹੇਠਾਂ ਡਿਗ ਪਿਆ।

ਅਜੀਤ ਡੈਸਕ 06-10-2026
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਘਵੀਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਜਡਿਆਲਾ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਹ 24 ਸਤੰਬਰ ਨੂੰ ਸ਼ਾਮ ਕਰੀਬ 7 ਵਜੇ ਆਪਣੇ ਕੰਮ ਤੋਂ ਘਰ ਵਾਪਸ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਮੁਗੋਵਾਲ ਦੀ ਸੂਏ ਦੀ ਪੁਲੀ ਨਜ਼ਦੀਕ ਪੁੱਜਾ ਤਾਂ ਉਸ ਪਿੱਛੇ ਦੋ ਮੋਟਰਸਾਈਕਲਾਂ ‘ਤੇ ਵਿਅਕਤੀ ਆਏ, ਜਿਨ੍ਹਾਂ ‘ਚੋਂ ਇਕ ਮੋਟਰਸਾਈਕਲ ‘ਤੇ ਹਰਬੰਸ ਸਿੰਘ ਉਰਫ਼ ਕਾਕਾ ਪੁੱਤਰ ਪਿਆਰਾ ਲਾਲ ਵਾਸੀ ਜਡਿਆਲਾ, ਜਿਸ ਦੇ ਨਾਲ ਤਿੰਨ ਹੋਰ ਵਿਅਕਤੀ ਵੀ ਸਨ, ਨੇ ਮੈਨੂੰ ਰੋਕ ਲਿਆ ਤੇ ਹਰਬੰਸ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕੀਤਾ ਅਤੇ ਉਹ ਹੇਠਾਂ ਡਿਗ ਪਿਆ। ਮੋਟਰਸਾਈਕਲ ਸਵਾਰਾਂ ‘ਚੋਂ ਇਕ ਵਿਅਕਤੀ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਹ ਮੋਟਰਸਾਈਕਲਾਂ ‘ਤੇ ਫ਼ਰਾਰ ਹੋ ਗਏ। ਉਸ ਨੂੰ ਉਸ ਦੇ ਲੜਕੇ ਬਲਵੀਰ ਸਿੰਘ ਨੇ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ, ਜਿਸ ਸੰਬੰਧੀ ਮੁਕੱਦਮਾ ਦਰਜ ਕੀਤਾ।
ਪਿਛਲੀ ਖ਼ਬਰ ਵਿਰਾਸਤ ਵੈਲਫੇਅਰ ਸੁਸਾਇਟੀ ਕੈਲਗਰੀ ਵਲੋਂ ਹਰਵਿੰਦਰ ਓਹੜਪੁਰੀ ਦਾ ਸਨਮਾਨ ਅਗਲੀ ਖ਼ਬਰ ਆਗਾਮੀ ਚੋਣਾਂ ਦੇ ਮੱਦੇਨਜ਼ਰ ਨੈਕਸਟਜੈਨ ਡਾਇਸ ਵੈੱਬ ਪੋਰਟਲ ਬਾਰੇ ਵਿਭਾਗ ਮੁਖੀਆਂ ਨੂੰ ਦਿੱਤੀ ਟ੍ਰੇਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।