ਰਾਜਪੂਤ ਬਰਾਦਰੀ ਨੂੰ ਅਣਦੇਖਾ ਕਰਨ ਨਾਲ ਵਿਗੜੇਗਾ ਰਾਜਨੀਤਕ ਸਮੀਕਰਨ-ਉਦੇ ਭਾਨੂੰ ਚੰਦਰ
ਬੀਣੇਵਾਲ, 5 ਅਕਤੂਬਰ (ਬੈਜ ਚੌਧਰੀ)-ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਰਾਜਪੂਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਵੀ ਰਾਜਨੀਤਕ ਪਾਰਟੀ ’ਤੇ ਭਾਰੀ ਪੈ ਸਕਦਾ ਹੈ। ਰਾਜਪੂਤ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਰਾਣਾ ਉਦੇ ਭਾਨ ਚੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ 202 7 ਦੀਆਂ ਪੰਜਾਬ ਵਿਧਾਨ ਸਭਾ ਲਈ ਹੋਣ ਵਾਲੀਆਂ ਆਮ ਚੋਣਾਂ ਵਿਚ ਰਾਜਨੀਤਕ ਪਾਰਟੀਆਂ ਵਲੋਂ ਰਾਜਪੂਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨ ਨਾਲ ਕਿਸੇ ਵੀ ਪਾਰਟੀ ’ਤੇ ਭਾਰੀ ਪੈ ਸਕਦਾ ਹੈ।
ਅਜੀਤ ਡੈਸਕ
06-10-2026