11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਾਂਗਰਸੀ ਆਗੂਆਂ ਨੇ ਮੁੱਖ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਫੂਕਿਆ ਪੁਤਲਾ

ਮੁਕੇਰੀਆਂ 10 ਅਕਤੂਬਰ (ਰਾਮਗੜ੍ਹੀਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਇੰਦੂ ਬਾਲਾ ਦੀ ਸਰਪ੍ਰਸਤੀ ਤੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ ਹੇਠ ਹਲਕਾ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ । ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਗਿਆਨੇਸ਼ ਕੁਮਾਰ ਵਲੋਂ ਐੱਸ.

ਅਜੀਤ ਡੈਸਕ 11-10-2026
ਮੁਕੇਰੀਆਂ 10 ਅਕਤੂਬਰ (ਰਾਮਗੜ੍ਹੀਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਇੰਦੂ ਬਾਲਾ ਦੀ ਸਰਪ੍ਰਸਤੀ ਤੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ ਹੇਠ ਹਲਕਾ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ । ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਗਿਆਨੇਸ਼ ਕੁਮਾਰ ਵਲੋਂ ਐੱਸ. ਆਈ. ਆਰ. ਦੇ ਨਾਂਅ ’ਤੇ ਲੋਕਤੰਤਰ ਦਾ ਘਾਣ ਤੇ ਦੇਸ਼ ਵਾਸੀਆਂ ਨਾਲ ਧੌਖਾ ਕੀਤਾ ਹੈ। ਕਾਂਗਰਸੀ ਪਾਰਟੀ ਨੇ ਇਸ ਦਿਨ ਨੂੰ ਕਾਲਾ ਦਿਵਸ ਦਾ ਨਾਂਅ ਦਿੱਤਾ। ਇਸ ਮੌਕੇ ਗਿਆਨੇਸ਼ ਕੁਮਾਰ ਅਸਤੀਫਾ ਦਿਓ ਦੇ ਜ਼ੋਰ-ਜ਼ੋਰ ਨਾਲ ਨਾਅਰੇ ਵੀ ਲਗਾਏ ਗਏ। ਇਸ ਮੌਕੇ ਕਿਸ਼ੋਰੀ ਲਾਲ, ਕਮਲਜੀਤ ਸਿੰਘ, ਪ੍ਰਿੰ. ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਬਿੰਦੂ, ਸੁਨੀਲ ਮਹੰਤ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਅਜੈ, ਕੁਲਦੀਪ ਸਿੰਘ, ਸਚਿੱਨ ਸ਼ਰਮਾ, ਨੇਹਾ ਸ਼ਰਮਾ, ਅਨਿਲ ਕੁਮਾਰ, ਬਿੱਟੂ ਵਾਲੀਆ, ਪ੍ਰਭਾਕਰ ਸਿੰਘ, ਪ੍ਰੇਮ ਚੰਦ, ਨਿਰਮਲ ਕੌਰ, ਬੰਟੀ ਸਾਹਨੀ, ਰਾਜੇਸ਼ਵਰ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਚੌਲਾਂਗ ਪਿੰਡ ਤੋਂ ਬਿਜਲੀ ਮੀਟਰ ਬਕਸਿਆਂ ’ਚੋਂ 19 ਮੀਟਰਾਂ ਦੀਆਂ ਤਾਰਾਂ ਹੋਈਆਂ ਤੜਕੇ ਚੋਰੀ ਅਗਲੀ ਖ਼ਬਰ ਜਨਰਲ ਸਕੱਤਰ ਸ਼ਾਹੀ ਵਲੋਂ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।