14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸੰਬੰਧ ਬਣਾਉਣ ਵਾਲਾ ਕਾਬੂ

ਮਾਹਿਲਪੁਰ, 13 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸੰਬੰਧ ਬਣਾਉਣ ਵਾਲੇ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਕਾਲੇਵਾਲ ਫੱਤੂ ਦੇ ਵਾਸੀ ਨੇ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ 11 ਅਕਤੂਬਰ ਨੂੰ ਮੇਰੀ ਮਾਤਾ ਅਤੇ ਮੇਰੀ ਲੜਕੀ ਜਿਸ ਦੀ ਉਮਰ ਕਰੀਬ 14 ਸਾਲ ਘਰ ਸੀ ਅਤੇ ਮੈਂ ਕਿਸੇ ਕੰਮ ਵਾਸਤੇ ਬਾਹਰ ਆਇਆ ਸੀ, ਜੱਦੋ ਮੈਂ ਘਰ ਵਾਪਸ ਗਿਆ ਤਾਂ ਮੈਨੂੰ ਮੇਰੀ ਮਾਤਾ ਦੱਸਿਆ ਕਿ ਮੇਰੀ ਲੜਕੀ ਘਰ ਨਹੀਂ ਹੈ, ਅਸੀਂ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਨਹੀਂ ਮਿਲੀ।

ਅਜੀਤ ਡੈਸਕ 14-10-2026
ਮਾਹਿਲਪੁਰ, 13 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸੰਬੰਧ ਬਣਾਉਣ ਵਾਲੇ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਕਾਲੇਵਾਲ ਫੱਤੂ ਦੇ ਵਾਸੀ ਨੇ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ 11 ਅਕਤੂਬਰ ਨੂੰ ਮੇਰੀ ਮਾਤਾ ਅਤੇ ਮੇਰੀ ਲੜਕੀ ਜਿਸ ਦੀ ਉਮਰ ਕਰੀਬ 14 ਸਾਲ ਘਰ ਸੀ ਅਤੇ ਮੈਂ ਕਿਸੇ ਕੰਮ ਵਾਸਤੇ ਬਾਹਰ ਆਇਆ ਸੀ, ਜੱਦੋ ਮੈਂ ਘਰ ਵਾਪਸ ਗਿਆ ਤਾਂ ਮੈਨੂੰ ਮੇਰੀ ਮਾਤਾ ਦੱਸਿਆ ਕਿ ਮੇਰੀ ਲੜਕੀ ਘਰ ਨਹੀਂ ਹੈ, ਅਸੀਂ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਮੇਰੀ ਲੜਕੀ ਜਦੋਂ ਡਰੀ ਹੋਈ ਘਰ ਆਈ ਤਾਂ ਉਸ ਨੇ ਮੈਨੂੰ ਰੋਂਦੀ ਹੋਈ ਨੇ ਦੱਸਿਆ ਕਿ ਗੁਰਮੁਖ ਸਿੰਘ ਉਰਫ਼ ਭੋਲਾ ਪੁੱਤਰ ਚਰਨਜੀਤ ਸਿੰਘ ਵਾਸੀ ਕਾਲੇਵਾਲ ਫੱਤੂ ਜੋ ਸਾਡਾ ਗੁਆਂਢੀ ਹੈ ਉਸ ਨੂੰ ਬਹਿਲਾ ਫੁਸਲਾ ਕੇ ਆਪਣੇ ਘਰ ਬੁਲਾ ਲਿਆ ਅਤੇ ਇਕ ਦਿਨ ਜ਼ਬਰਦਸਤੀ ਆਪਣੇ ਘਰ ਰੱਖਿਆ ਅਤੇ ਉਸ ਨਾਲ ਗ਼ਲਤ ਕੰਮ ਕੀਤਾ ਅਤੇ ਉਸ ਨੂੰ ਧਮਕੀ ਦਿੱਤਾ ਸੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਦੱਸੇਗੀ ਤਾਂ ਉਹ ਉਸ ਨੂੰ ਜਾਨੋਂ ਮਰਵਾ ਦੇਵੇਗਾ। ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਸਰਕਾਰ ਦੀ ਨਾਕਾਮੀ ਸਿੱਧ ਕੀਤੀ-ਸਾਂਪਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।