ਸੈਲਾ ਖੁਰਦ ਬਾਜ਼ਾਰ ਰਿਹਾ ਬੰਦ
ਸੈਲਾ ਖ਼ੁਰਦ, 15 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਸੈਲਾ ਖ਼ੁਰਦ ਤੇ ਆਸ -ਪਾਸ ਪਿੰਡਾਂ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਬਾਜ਼ਾਰ ‘ਚ ਜੋ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਜਥੇਬੰਦੀਆਂ ਦੇ ਆਗੂਆਂ ਨੇ ਬੰਦ ਕਰਵਾਇਆ ਅਤੇ ਦੁਕਾਨਦਾਰਾਂ ਨੇ ਬੰਦ ਦਾ ਪੂਰਨ ਸਮਰਥਨ ਕੀਤਾ।
ਅਜੀਤ ਡੈਸਕ
16-10-2026