ਧੋਖਾਧੜੀ ਦੇ ਦੋਸ਼ ’ਚ ਕੈਨੇਡਾ ’ਚ ਰਹਿਣ ਵਾਲੀ ਔਰਤ ਨਾਮਜ਼ਦ
ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)-ਇਕ ਸਾਜ਼ਿਸ਼ ਤਹਿਤ ਕਥਿਤ ਤੌਰ ’ਤੇ 29 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਕੈਨੇਡਾ ’ਚ ਰਹਿਣ ਵਾਲੀ ਔਰਤ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਗਗਨੌਲੀ ਦੇ ਵਾਸੀ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਤੇ ਦੱਸਿਆ ਕਿ ਪਿੰਡ ਮਰੂਲੇ ਦੀ ਵਾਸੀ ਗੁਰਪ੍ਰੀਤ ਕੌਰ ਜੋ ਕਿ ਇਸ ਸਮੇਂ ਕੈਨੇਡਾ ’ਚ ਹੈ, ਨੇ ਕਥਿਤ ਤੌਰ ’ਤੇ ਇਕ ਸਾਜ਼ਿਸ਼ ਤਹਿਤ ਉਸ ਨੂੰ ਬੇ-ਦਖਲ ਕਰਕੇ ਲਗਪਗ 29 ਲੱਖ ਰੁਪਏ ਦੀ ਧੋਖਾਧੜੀ ਕੀਤੀ।
ਅਜੀਤ ਡੈਸਕ
17-10-2026