18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਹਾਜੀਪੁਰ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਧਾ

ਹਾਜੀਪੁਰ, 17 ਅਕਤੂਬਰ (ਪੁਨੀਤ ਭਾਰਦਵਾਜ, ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਵਿਚ ਚੋਰੀਆਂ ਦੀਆਂ ਵਾਰਦਾਤਾਂ ਦੇ ਕਾਰਨ ਲੋਕਾਂ ਵਿਚ ਭਾਰੀ ਡਰ ਸਾਫ ਦੇਖਿਆ ਜਾ ਸਕਦਾ ਹੈ। ਲਗਪਗ ਇਕ ਹਫਤਾ ਪਹਿਲਾਂ ਹਾਜੀਪੁਰ ਦੀ ਆਦਰਸ਼ ਕਾਲੋਨੀ ਵਿਚ ਇਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਉਥੋਂ ਲਗਪਗ ਡੇਢ ਲੱਖ ਰੁਪਏ ਦੀ ਚੋਰੀ ਨੂੰ ਚੋਰਾਂ ਨੇ ਅੰਜਾਮ ਦਿੱਤਾ।

ਅਜੀਤ ਡੈਸਕ 18-10-2026
ਹਾਜੀਪੁਰ, 17 ਅਕਤੂਬਰ (ਪੁਨੀਤ ਭਾਰਦਵਾਜ, ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਵਿਚ ਚੋਰੀਆਂ ਦੀਆਂ ਵਾਰਦਾਤਾਂ ਦੇ ਕਾਰਨ ਲੋਕਾਂ ਵਿਚ ਭਾਰੀ ਡਰ ਸਾਫ ਦੇਖਿਆ ਜਾ ਸਕਦਾ ਹੈ। ਲਗਪਗ ਇਕ ਹਫਤਾ ਪਹਿਲਾਂ ਹਾਜੀਪੁਰ ਦੀ ਆਦਰਸ਼ ਕਾਲੋਨੀ ਵਿਚ ਇਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਉਥੋਂ ਲਗਪਗ ਡੇਢ ਲੱਖ ਰੁਪਏ ਦੀ ਚੋਰੀ ਨੂੰ ਚੋਰਾਂ ਨੇ ਅੰਜਾਮ ਦਿੱਤਾ। ਬੀਤੀ ਰਾਤ ਵਲੋਂ ਚੋਰਾਂ ਨੇ ਹਾਜੀਪੁਰ ਦੇ ਗੁਰੂ ਰਵਿਦਾਸ ਮੰਦਰ ਤੇ ਹਾਜੀਪੁਰ ਦੇ ਬੱਸ ਅੱਡਾ ਚੌਕ ਵਿਚ ਰਾਮਾ ਪਾਨ ਭੰਡਾਰ ਨੂੰ ਨਿਸ਼ਾਨਾ ਬਣਾਉਂਦਾ ਹੋਏ ਚੋਰੀਆ ਨੂੰ ਅੰਜਾਮ ਦਿੱਤਾ। ਰਾਮਾ ਪਾਨ ਭੰਡਾਰ ਦੇ ਗਣੇਸ਼ ਕੁਮਾਰ ਪੁੱਤਰ ਕੇਸ ਰਾਜ ਨੇ ਦੱਸਿਆ ਕਿ ਸਾਨੂੰ ਸਵੇਰ ਵੇਲੇ ਫੋਨ ਆਉਂਦਾ ਹੈ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਇਆ ਹੈ। ਅਸੀਂ ਜਦੋਂ ਆਪਣੀ ਦੁਕਾਨ ’ਤੇ ਆ ਕੇ ਦੇਖਿਆ ਤਾਂ ਦੁਕਾਨ ਵਿਚ ਪਏ ਲਗਪਗ 60 ਹਜ਼ਾਰ ਰੁਪਏ ਤੇ ਹੋਰ ਸਾਮਾਨ ਗਾਇਬ ਸਨ। ਗਣੇਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ। ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਰਾਮਾ ਪਾਨ ਭੰਡਾਰ ਦੇ ਸਾਹਮਣੇ ਬਿਜਲੀ ਦੇ ਖੰਭੇ ’ਤੇ ਪੁਲਿਸ ਵਲੋਂ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਜੋ ਪਿਛਲੇ ਕਈ ਸਮੇਂ ਤੋਂ ਬੰਦ ਪਏ ਹੋਏ ਹਨ। ਰਾਮਾ ਪਾਨ ਭੰਡਾਰ ’ਤੇ ਹੋਈ ਇਸ ਚੋਰੀ ਨੂੰ ਲੈ ਕੇ ਲੋਕਾਂ ਦੇ ਵਿਚ ਪੁਲਿਸ ਦੇ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪੁਲਿਸ ਦੀ ਤੈਨਾਤੀ ਲਾਜ਼ਮੀ ਹੋਣੀ ਚਾਹੀਦੀ ਹੈ। ਗੁਰੂ ਰਵਿਦਾਸ ਮੰਦਰ ਨੂੰ ਚੋਰਾਂ ਨੇ ਰਾਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਪਗ ਤਿੰਨ ਤਾਲੇ ਤੋੜ ਕੇ ਮੰਦਰ ਦੀ ਗੋਲਕ ਤੱਕ ਪਹੁੰਚੇ ਅਤੇ ਗੋਲਕ ਨੂੰ ਤੋੜ ਕੇ ਸਾਰਾ ਚੜਾਵਾ ਲੈ ਗਏ। ਮੰਦਰ ਵਿਚ ਸਵੇਰੇ ਮੱਥਾ ਟੇਕਣ ਆਏ ਲੋਕਾਂ ਨੇ ਜਦੋਂ ਮੰਦਰ ਦੇ ਤਾਲੇ ਟੁੱਟੇ ਦੇਖੇ ਤਾਂ ਇਸ ਦੀ ਸੂਚਨਾ ਹਾਜੀਪੁਰ ਪੁਲਿਸ ਨੂੰ ਦਿੱਤੀ ਗਈ। ਹਾਜੀਪੁਰ ਵਿਚ ਦਿਨੋ ਦਿਨ ਵੱਧ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਦੇ ਵਿਚ ਭਾਰੀ ਡਰ ਦੇਖਣ ਨੂੰ ਮਿਲ ਰਿਹਾ ਹੈ। ਇਸ ਸੰਬੰਧੀ ਹਾਜੀਪੁਰ ਦੇ ਐਸ. ਐਚ. ਓ. ਹਰਪ੍ਰੇਮ ਨੇ ਕਿਹਾ ਕਿ ਜਦੋਂ ਤੋਂ ਇਥੇ ਗੱਡੀਆਂ ਵਾਲੇ ਆਏ ਹਨ ਉਦੋਂ ਤੂੰ ਇਹ ਚੋਰੀਆਂ ਦਾ ਸਿਲਸਿਲਾ ਸ਼ੁਰੂ ਹੋਣ ਦਾ ਖਦਸਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਜ਼ਰੂਰੀ ਕਦਮ ਚੁੱਕ ਰਹੇ ਹਾਂ। ਸੀ. ਸੀ. ਟੀ. ਵੀਯ ਕੈਮਰਿਆਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਅਸੀਂ ਚੈੱਕ ਕੀਤੇ ਹਨ ਕਿ ਇਹ ਕੈਮਰੇ ਖਰਾਬ ਹਨ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰਾਂ ’ਤੇ ਕਾਲੀ ਸਿਆਹੀ ਲਾ ਕੇ ਯੂਥ ਕਾਂਗਰਸੀਆਂ ਨੇ ਜਤਾਇਆ ਰੋਸ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਰਾਜਪੂਤ ਭਾਈਚਾਰੇ ਨੂੰ ਮੁਕੇਰੀਆਂ ਹਲਕੇ ਤੋਂ ਮਿਲਿਆ ਵੱਡਾ ਮਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।