20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਫੂਡ ਸੇਫ਼ਟੀ ਟੀਮਾਂ ਨੇ ਚੈਕਿੰਗ ਦੌਰਾਨ ਦੁੱਧ ਦੇ 2, ਦਹੀਂ ਦਾ 1 ਤੇ ਮਠਿਆਈ ਦੇ 3 ਸੈਂਪਲ ਭਰੇ

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ.

ਅਜੀਤ ਡੈਸਕ 20-10-2026
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਵਲੋਂ ਜ਼ਿਲ੍ਹੇ ਵਿਚ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਤੜਕੇ ਸਵੇਰੇ ਫੂਡ ਸੇਫ਼ਟੀ ਟੀਮਾਂ ਵਲੋਂ ਹੁਸ਼ਿਆਰਪੁਰ ਦੇ ਮੁਕੇਰੀਆਂ ਗੁਰਦਾਸਪੁਰ ਰੋਡ ਅਤੇ ਮੁਕੇਰੀਆਂ ਦਸੂਹਾ ਰੋਡ ਸਮੇਤ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਚੈਕਿੰਗ ਕਰਦਿਆ 6 ਸੈਂਪਲ ਲਏ ਗਏ ਅਤੇ ਲਗਪਗ 20 ਕਿੱਲੋ ਬਦਬੂਦਾਰ ਮਠਿਆਈ ਨਸ਼ਟ ਕੀਤੀ ਗਈ। ਇਹ ਸੈਂਪਲ ਡੀ. ਐਚ. ਓ. ਡਾ. ਜਤਿੰਦਰ ਭਾਟੀਆ ਦੀਆਂ ਹਿਦਾਇਤਾਂ ਅਨੁਸਾਰ ਐਫ. ਐਸ. ਓ. ਮੁਨੀਸ਼ ਸੋਢੀ ਤੇ ਉਨ੍ਹਾਂ ਦੀ ਟੀਮ ਵਲੋਂ ਹੁਸ਼ਿਆਰਪੁਰ ਵੱਖ ਵੱਖ ਖੇਤਰਾਂ ਵਿਚ ਉਪਰੋਕਤ ਸਥਾਨਾਂ ‘ਤੇ ਆ ਰਹੇ ਵਾਹਨ ਤੇ ਮਠਿਆਈ ਵਿਕ੍ਰੇਤਾਵਾਂ ਤੋਂ ਲਏ ਗਏ। ਇਹ ਮਠਿਆਈ ਵਿਕ੍ਰੇਤਾਵਾਂ ਨੂੰ ਮੁਕੇਰੀਆਂ ਦੇ ਪਿੰਡ ਹਰਸਾ ਕਲੋਤਾ ਕੋਲ ਘੇਰ ਕੇ 20 ਕਿੱਲੋ ਬਦਬੂਦਾਰ ਮਠਿਆਈ ਮੌਕੇ ‘ਤੇ ਹੀ ਨਸ਼ਟ ਕਰ ਦਿੱਤੀ ਗਈ। ਫੂਡ ਸੇਫ਼ਟੀ ਟੀਮ ਵਲੋਂ ਸੰਬੰਧਿਤ ਫੂਡ ਬਿਜ਼ਨਸ ਓਪਰੇਟਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਤਿਆਰੀ, ਪੈਕਿੰਗ, ਸਟੋਰੇਜ ਤੇ ਵਿਕਰੀ ਦੌਰਾਨ ਸਫ਼ਾਈ ਅਤੇ ਫੂਡ ਸੇਫ਼ਟੀ ਦੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ। ਇਸ ਸੰਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਕਿਹਾ ਕਿ ਖਪਤਕਾਰਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੂਡ ਬਿਜ਼ਨਸ ਓਪਰੇਟਰ ਸਿਰਫ਼ ਸਾਫ਼-ਸੁਥਰੇ, ਗੁਣਵੱਤਾ ਵਾਲੇ ਤੇ ਸੁਰੱਖਿਅਤ ਖਾਣ-ਪੀਣ ਵਾਲੇ ਪਦਾਰਥ ਹੀ ਤਿਆਰ ਕਰਨ ਅਤੇ ਵੇਚਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਫੂਡ ਸੇਫ਼ਟੀ ਸੰਬੰਧੀ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦੀ ਸੈਰ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਵਿਧਾਇਕ ਦੇ ਦਫ਼ਤਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।