21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਿੰਡ ਮੱਛਰੀਵਾਲ ’ਚ ਕੀਰਤਨ ਦਰਬਾਰ 24 ਨੂੰ

ਸ਼ਾਮਚੁਰਾਸੀ, 21 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਪਿੰਡ ਮੱਛਰੀਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 17ਵਾਂ ਮਹਾਨ ਕੀਰਤਨ ਦਰਬਾਰ 24 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਬਾਬਾ ਭੋਲਾ ਦਾਸ ਯੂਥ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਪ ਅਸਥਾਨ ਸੰਤ ਬਾਬਾ ਭੋਲਾ ਦਾਸ ਪਿੰਡ ਮੱਛਰੀਵਾਲ ਵਿਖੇ ਕਰਵਾਏ ਜਾ ਰਹੇ ਇਸ ਮਹਾਨ ਕੀਰਤਨ ਦਰਬਾਰ ਦੌਰਾਨ ਜਿੱਥੇ ਭਾਰੀ ਦੀਵਾਨ ਸਜਾਏ ਜਾਣਗੇ ਉੱਥੇ ਫ਼ਰੀ ਮੈਡੀਕਲ ਅਤੇ ਖ਼ੂਨ ਦਾਨ ਕੈਂਪ ਵੀ ਲਗਾਇਆ ਜਾਵੇਗਾ।

ਅਜੀਤ ਡੈਸਕ 22-10-2026
ਸ਼ਾਮਚੁਰਾਸੀ, 21 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਪਿੰਡ ਮੱਛਰੀਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 17ਵਾਂ ਮਹਾਨ ਕੀਰਤਨ ਦਰਬਾਰ 24 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਬਾਬਾ ਭੋਲਾ ਦਾਸ ਯੂਥ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਪ ਅਸਥਾਨ ਸੰਤ ਬਾਬਾ ਭੋਲਾ ਦਾਸ ਪਿੰਡ ਮੱਛਰੀਵਾਲ ਵਿਖੇ ਕਰਵਾਏ ਜਾ ਰਹੇ ਇਸ ਮਹਾਨ ਕੀਰਤਨ ਦਰਬਾਰ ਦੌਰਾਨ ਜਿੱਥੇ ਭਾਰੀ ਦੀਵਾਨ ਸਜਾਏ ਜਾਣਗੇ ਉੱਥੇ ਫ਼ਰੀ ਮੈਡੀਕਲ ਅਤੇ ਖ਼ੂਨ ਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਵਾਸੂ ਮਹੇ, ਸਕੱਤਰ ਡਾ. ਧਰਮਿੰਦਰ ਪਾਲ, ਹਰਭਜਨ ਸਿੰਘ ਸੱਲਣ, ਅਮਨਪ੍ਰੀਤ ਪਾਲ, ਨਰਿੰਦਰਜੀਤ ਸਿੰਘ ਧੋਨੀ, ਅਸ਼ੋਕ ਕੁਮਾਰ, ਚਰਨਜੀਤ ਸਿੰਘ, ਕੁਲਦੀਪ ਸਿੰਘ, ਸਰਬਜੀਤ ਪਾਲ, ਰਸ਼ਪਾਲ ਸਿੰਘ, ਖ਼ੁਸ਼ਦੀਪ ਸਿੰਘ, ਅਰਮਾਨ ਪਾਲ, ਅਮਰਜੀਤ ਸਿੰਘ ਮਿੰਟੂ, ਮਹਿੰਦਰ ਸਿੰਘ, ਪੁਨੀਤ ਕਲੇਰ, ਅਮਨਦੀਪ ਜੰਡੂ, ਸੁਖਦੀਪ ਸਿੰਘ, ਪਰਮਜੀਤ ਸਿੰਘ, ਸਤਵੀਰ ਸਿੰਘ, ਕਰਮਵੀਰ ਸਿੰਘ, ਠੇਕੇਦਾਰ ਕੁਲਦੀਪ ਸਿੰਘ, ਹਰਰਾਏ ਸਿੰਘ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਸਾਂਝੀ ਤਾਲਮੇਲ ਕਮੇਟੀ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਜ਼ਿਲ੍ਹਾ ਪੱਧਰੀ ਰੋਸ ਰੈਲੀ ਅਗਲੀ ਖ਼ਬਰ ਸੂਬਾ ਪੱਧਰੀ ਵੁਸ਼ੂ ਮੁਕਾਬਲੇ ’ਚ ਬਾਬਾ ਮੰਝ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜਿੱਤੇ 6 ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।