24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਰਮ ਨਾ ਹੋਣ ਕਾਰਨ ਬੇਕਾਬੂ ਕਾਰ ਰੁੱਖ ਨਾਲ ਟਕਰਾਈ

ਨੰਗਲ ਬਿਹਾਲਾਂ, 23 ਅਕਤੂਬਰ (ਵਿਨੋਦ ਮਹਾਜਨ)-ਮੁਕੇਰੀਆਂ ਸੀਪਰੀਆਂ ਲਿੰਕ ਸੜਕ ’ਤੇ ਇਕ ਆਰਟਿਕਾ ਕਾਰ ਰੁੱਖ ਨਾਲ ਟਕਰਾ ਕੇ ਚਕਨਾਚੂਰ ਹੋ ਜਾਣ ਤੇ ਕਾਰ ਚਾਲਕ ਮਾਮੂਲੀ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਆਰਟਿਕਾ ਕਾਰ ਸੀਪਰੀਆਂ ਤੋਂ ਮੁਕੇਰੀਆਂ ਨੂੰ ਜਾ ਰਹੀ ਸੀ ਕਿ ਪਿੰਡ ਮਹਦੀਨਪੁਰ ਦਲੇਲ ਨਜ਼ਦੀਕ ਸਾਹਮਣੇ ਤੋਂ ਕਿਸੇ ਵਾਹਨ ਦੀ ਲਾਈਟ ਕਾਰ ਚਾਲਕ ਦੀਆਂ ਅੱਖਾਂ ’ਚ ਪੈਣ ਕਾਰਨ ਉਸ ਵਲੋਂ ਕਾਰ ਨੂੰ ਸੜਕ ਤੋਂ ਥੱਲੇ ਉਤਾਰਿਆ ਗਿਆ।

ਅਜੀਤ ਡੈਸਕ 24-10-2026
ਨੰਗਲ ਬਿਹਾਲਾਂ, 23 ਅਕਤੂਬਰ (ਵਿਨੋਦ ਮਹਾਜਨ)-ਮੁਕੇਰੀਆਂ ਸੀਪਰੀਆਂ ਲਿੰਕ ਸੜਕ ’ਤੇ ਇਕ ਆਰਟਿਕਾ ਕਾਰ ਰੁੱਖ ਨਾਲ ਟਕਰਾ ਕੇ ਚਕਨਾਚੂਰ ਹੋ ਜਾਣ ਤੇ ਕਾਰ ਚਾਲਕ ਮਾਮੂਲੀ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਆਰਟਿਕਾ ਕਾਰ ਸੀਪਰੀਆਂ ਤੋਂ ਮੁਕੇਰੀਆਂ ਨੂੰ ਜਾ ਰਹੀ ਸੀ ਕਿ ਪਿੰਡ ਮਹਦੀਨਪੁਰ ਦਲੇਲ ਨਜ਼ਦੀਕ ਸਾਹਮਣੇ ਤੋਂ ਕਿਸੇ ਵਾਹਨ ਦੀ ਲਾਈਟ ਕਾਰ ਚਾਲਕ ਦੀਆਂ ਅੱਖਾਂ ’ਚ ਪੈਣ ਕਾਰਨ ਉਸ ਵਲੋਂ ਕਾਰ ਨੂੰ ਸੜਕ ਤੋਂ ਥੱਲੇ ਉਤਾਰਿਆ ਗਿਆ। ਜਿਥੇ ਸੜਕ ਨਾਲ ਬਰਮ ਨਾ ਹੋਣ ਕਾਰਨ ਕਾਰ ਸਾਹਮਣੇ ਰੁੱਖ ਨਾਲ ਟਕਰਾ ਗਈ। ਕਾਰ ਚਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਵਲੋਂ ਐਂਬੂਲੈਂਸ ਰਾਹੀਂ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਲੋਕਾਂ ਵਲੋਂ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਸੜਕਾਂ ਦੇ ਬਰਮਾਂ ਤੇ ਮਿੱਟੀ ਪਾ ਕੇ ਹਰ ਰੋਜ਼ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾਵੇ।
ਪਿਛਲੀ ਖ਼ਬਰ ਗੜ੍ਹਸ਼ੰਕਰ ’ਚ ਵੋਟਾਂ ਦੀ ਕਥਿਤ ਕਟੌਤੀ ਵਿਰੁੱਧ ਰੋਸ ਮਾਰਚ ਕਰਕੇ ਚੋਣ ਕਮਿਸ਼ਨ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਕਣਕ ਦੇ ਨਾੜ, ਸਫ਼ੈਦੇ ਤੇ ਪਾਪੂਲਰ ਦੇ ਦਰੱਖਤਾਂ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਦੋਸ਼ੀ ਨੂੰ 1 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।