ਸੜਕ ਹਾਦਸੇ ’ਚ ਜ਼ਖ਼ਮੀਆਂ ’ਚੋਂ 1 ਦੀ ਇਲਾਜ ਦੌਰਾਨ ਮੌਤ
ਅੱਡਾ ਸਰਾਂ, 23 ਅਕਤੂਬਰ (ਮਸੀਤੀ)-ਬੀਤੇ ਦਿਨ ਹੁਸ਼ਿਆਰਪੁਰ-ਟਾਂਡਾ ਮਾਰਗ ’ਤੇ ਪੈਂਦੇ ਪਿੰਡ ਨੈਨੋਵਾਲ ਵੈਦ ਦੇ ਪੁਲ ਉੱਪਰ ਵਾਪਰੇ ਇਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ 2 ਵਿਅਕਤੀਆਂ ’ਚੋਂ 1 ਨੌਜਵਾਨ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ 22 ਅਕਤੂਬਰ ਨੂੰ ਕਰਨਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਰਣਵੀਰ ਪੁੱਤਰ ਸਰਵਣ ਰਾਮ ਦੋਵੇਂ ਵਾਸੀ ਖਰਲ-ਖੁਰਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਸਾਈਡ ਤੋਂ ਆਪਣੇ ਪਿੰਡ ਖਰਲ-ਖੁਰਦ ਨੂੰ ਜਾ ਰਹੇ ਸਨ।
ਅਜੀਤ ਡੈਸਕ
24-10-2026