26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਲਵਿੰਦਰ ਕੌਰ ਨੇ ਐਂਜਲਸ ਕਾਨਵੈਂਟ ਸਕੂਲ ਵਿਖੇ ਬਤੌਰ ਪ੍ਰਿੰਸੀਪਲ ਦਾ ਚਾਰਜ ਸੰਭਾਲਿਆ

ਭੰਗਾਲਾ, 25 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਸਿੱਖਿਆ ਦੇ ਖੇਤਰ ਵਿਚ ਲੰਮਾ ਤਜਰਬਾ, ਉੱਚ ਵਿੱਦਿਅਕ ਯੋਗਤਾਵਾਂ ਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਸੇਵਾਵਾਂ ਨਿਭਾਉਣ ਦਾ ਅਨੁਭਵ ਰੱਖਣ ਵਾਲੇ ਬਲਵਿੰਦਰ ਕੌਰ ਐਂਜਲਸ ਕਾਨਵੈਂਟ ਸਕੂਲ ਘਸੀਟਪੁਰ (ਮੁਕੇਰੀਆਂ) ਵਿਖੇ ਪ੍ਰਿੰਸੀਪਲ ਵਜੋਂ ਚਾਰਜ ਸੰਭਾਲਿਆ ਹੈ। ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ’ਚ 25 ਸਾਲ ਤੋਂ ਵੱਧ ਦਾ ਤਜਰਬਾ ਹਾਸਿਲ ਹੈ।

ਅਜੀਤ ਡੈਸਕ 26-10-2026
ਭੰਗਾਲਾ, 25 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਸਿੱਖਿਆ ਦੇ ਖੇਤਰ ਵਿਚ ਲੰਮਾ ਤਜਰਬਾ, ਉੱਚ ਵਿੱਦਿਅਕ ਯੋਗਤਾਵਾਂ ਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਸੇਵਾਵਾਂ ਨਿਭਾਉਣ ਦਾ ਅਨੁਭਵ ਰੱਖਣ ਵਾਲੇ ਬਲਵਿੰਦਰ ਕੌਰ ਐਂਜਲਸ ਕਾਨਵੈਂਟ ਸਕੂਲ ਘਸੀਟਪੁਰ (ਮੁਕੇਰੀਆਂ) ਵਿਖੇ ਪ੍ਰਿੰਸੀਪਲ ਵਜੋਂ ਚਾਰਜ ਸੰਭਾਲਿਆ ਹੈ। ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ’ਚ 25 ਸਾਲ ਤੋਂ ਵੱਧ ਦਾ ਤਜਰਬਾ ਹਾਸਿਲ ਹੈ। ਇਸ ਮੌਕੇ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਉੱਚ ਸਿੱਖਿਆ ਯੂਨੀਵਰਸਿਟੀ ਆਫ਼ ਮਦਰਾਸ, ਚੇਨਈ (ਤਾਮਿਲਨਾਡੂ) ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੀਆਂ ਵਿੱਦਿਅਕ ਯੋਗਤਾਵਾਂ ਵਿਚ ਐੱਮ. ਏ., ਐੱਮ. ਫਿਲ. ਤੇ ਬੀ. ਐੱਡ. ਸ਼ਾਮਿਲ ਹਨ। ਉਨ੍ਹਾਂ ਨੇ ਆਪਣੇ ਲੰਮੇ ਅਧਿਆਪਨ ਤੇ ਪ੍ਰਬੰਧਕੀ ਤਜਰਬੇ ਦੌਰਾਨ ਵੱਖ-ਵੱਖ ਸਕੂਲਾਂ ’ਚ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਦੱਸਿਆ ਕਿ ਐਂਜਲਸ ਕਾਨਵੈਂਟ ਸਕੂਲ ਮੁਕੇਰੀਆਂ ਵਿਖੇ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਉਹ ਇੰਡੀਅਨ ਪਬਲਿਕ ਸਕੂਲ ਅਤੇ ਕਿਡਜ਼ੀ ਕਠੂਆ ਵਿਖੇ ਪ੍ਰਿੰਸੀਪਲ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਊਂਟ ਲਿਟਰਾ ਸਕੂਲ ਪਠਾਨਕੋਟ ਵਿਖੇ ਵੀ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਲੰਮੇ ਤਜਰਬੇ ਤੇ ਉੱਚ ਵਿੱਦਿਅਕ ਯੋਗਤਾਵਾਂ ਤੋਂ ਵਿਦਿਆਰਥੀਆਂ ਨੂੰ ਗੁਣਵੱਤਾ ਪੂਰਨ ਸਿੱਖਿਆ ਪ੍ਰਦਾਨ ਕਰਨ, ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਮਜ਼ਬੂਤ ਕਰਨ ਵਿਚ ਸਹਿਯੋਗ ਮਿਲਣ ਦੀ ਉਮੀਦ ਹੈ। ਉਨ੍ਹਾਂ ਦਾ ਪੇਸ਼ੇਵਾਰ ਤਜਰਬਾ ਸਕੂਲ ਦੇ ਵਿੱਦਿਅਕ ਮਾਹੌਲ ਤੇ ਪ੍ਰਬੰਧਕੀ ਕਾਰਜਾਂ ਨੂੰ ਹੋਰ ਸੁਚਾਰੂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਪਿਛਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ 110 ਮਰੀਜ਼ਾਂ ਦੇ ਆਪ੍ਰੇਸ਼ਨ ਕਰਕੇ ਲੈਜ਼ ਪਾਏ ਅਗਲੀ ਖ਼ਬਰ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦਸੂਹਾ ਵਿਖੇ ਨਵੇਂ ਬਣ ਰਹੇ ਏ. ਡੀ. ਸੀ. ਦਫ਼ਤਰ ਦੇ ਕੰਮ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।