28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਚੰਡੀਗੜ੍ਹ-ਪਠਾਨਕੋਟ ਹਾਈਵੇ ’ਤੇ ਖੜ੍ਹੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ

ਗੜ੍ਹਸ਼ੰਕਰ, 27 ਅਕਤੂਬਰ (ਧਾਲੀਵਾਲ)-ਚੰਡੀਗੜ੍ਹ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਾਈਵੇ ’ਤੇ ਪਿੰਡ ਪਨਾਮ ਵਿਖੇ ਇਕ ਪ੍ਰਾਈਵੇਟ ਸਕੂਲ ਦੇ ਬਾਹਰ ਛੱਪੜ ਦਾ ਰੂਪ ਧਾਰਨ ਕਰਕੇ ਖੜਾ ਗੰਦਾ ਪਾਣੀ ਜਿਥੇ ਵਿਕਾਸ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਹੈ, ਉਥੇ ਹੀ ਹਾਈਵੇ ’ਤੇ ਖੜੇ ਗੰਦੇ ਪਾਣੀ ਨਾਲ ਕਿਸੇ ਵਕਤ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਥੇ ਹਾਈਵੇ ’ਤੇ ਗੰਦਾ ਪਾਣੀ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ, ਉਸਤੋਂ ਇਹ ਲੱਗ ਰਿਹਾ ਹੈ ਜਿਵੇਂ ਪ੍ਰਸਾਸ਼ਨ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ।

ਅਜੀਤ ਡੈਸਕ 28-10-2026
ਗੜ੍ਹਸ਼ੰਕਰ, 27 ਅਕਤੂਬਰ (ਧਾਲੀਵਾਲ)-ਚੰਡੀਗੜ੍ਹ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਾਈਵੇ ’ਤੇ ਪਿੰਡ ਪਨਾਮ ਵਿਖੇ ਇਕ ਪ੍ਰਾਈਵੇਟ ਸਕੂਲ ਦੇ ਬਾਹਰ ਛੱਪੜ ਦਾ ਰੂਪ ਧਾਰਨ ਕਰਕੇ ਖੜਾ ਗੰਦਾ ਪਾਣੀ ਜਿਥੇ ਵਿਕਾਸ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਹੈ, ਉਥੇ ਹੀ ਹਾਈਵੇ ’ਤੇ ਖੜੇ ਗੰਦੇ ਪਾਣੀ ਨਾਲ ਕਿਸੇ ਵਕਤ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਥੇ ਹਾਈਵੇ ’ਤੇ ਗੰਦਾ ਪਾਣੀ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ, ਉਸਤੋਂ ਇਹ ਲੱਗ ਰਿਹਾ ਹੈ ਜਿਵੇਂ ਪ੍ਰਸਾਸ਼ਨ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ। ਅੱਡਾ ਚੱਕ ਫੁੱਲੂ ਅਤੇ ਐੱਮ.ਆਰ. ਇੰਟਰਨੈਸ਼ਨਲ ਸਕੂਲ ਦੇ ਦਰਮਿਆਨ ਬਣੀ ਕਲੋਨੀ ਦਾ ਗੰਦਾ ਪਾਣੀ ਪਹਿਲਾ ਹੀ ਕਲੋਨੀ ਕੋਲ ਮੁੱਖ ਸੜਕ ’ਤੇ ਖੜ੍ਹਾ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਹਾਲਾਤ ਐਨੇ ਬਦਤਰ ਬਣ ਗਏ ਹਨ ਕਿ ਮੁੱਖ ਸੜਕ ਦਾ ਵੱਡਾ ਹਿੱਸਾ ਗੰਦੇ ਪਾਣੀ ਦੀ ਲਪੇਟ ਵਿਚ ਆਉਣ ਨਾਲ ਪ੍ਰਸਾਸ਼ਨ ਦੀ ਵੱਡੀ ਅਣਗਹਿਲੀ ਨੂੰ ਪੇਸ਼ ਕਰ ਰਿਹਾ ਹੈ। ਲੋਕ ਨਿਰਮਾਣ ਵਿਭਾਗ ਵਲੋਂ ਪਾਣੀ ਦੀ ਸਮੱਸਿਆ ਦਾ ਸਾਰਾ ਭਾਡਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਤੇ ਸੁੱਟਿਆ ਜਾ ਰਿਹਾ ਹੈ ਜੋ ਲੰਮੇ ਸਮੇਂ ਤੋਂ ਗੰਦੇ ਪਾਣੀ ਦਾ ਨਿਕਾਸ ਕਰਨ ਵਿਚ ਨਾਕਾਮ ਰਿਹਾ ਹੈ।
ਪਿਛਲੀ ਖ਼ਬਰ ਲਖਵੀਰ ਸਿੰਘ ਖ਼ਾਲਸਾ ਅਕਾਲ ਗਤਕਾ ਗੁਰਮਤਿ ਗਰੁੱਪ ਨਿਊਯਾਰਕ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਕਾਂਗਰਸ ਦੀ ਸਰਕਾਰ ਬਣਨ ’ਤੇ ਹਲਕੇ ਦੇ ਸਮੂਹ ਪਿੰਡਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾਵੇਗਾ ਹੱਲ - ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।