28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸੰਤ ਬਾਬਾ ਰਾਮ ਸਿੰਘ ਦੀ ਯਾਦ ’ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਸੈਲਾ ਖ਼ੁਰਦ, 27 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਮਿਸ਼ਨ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਰਾਮ ਸਿੰਘ ਦੀ ਯਾਦ ’ਚ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਪਿੰਡ ਟੂਟੋਮਜਾਰਾ ਵਿਖੇ ਮੁੱਖ ਸੇਵਾਦਾਰ ਬਾਬਾ ਨਾਗਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਤੋਂ ਉਪਰੰਤ ਸਜਾਏ ਗਏ ਦੀਵਾਨ ’ਚ ਨਿਹੰਗ ਜਥੇਬੰਦੀਆਂ ਦੇ ਮੁਖੀਆਂ, ਸੰਤ ਮਹਾਪੁਰਸ਼ਾਂ, ਕਥਾ ਵਾਚਕਾਂ ਤੋ ਇਲਾਵਾ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

ਅਜੀਤ ਡੈਸਕ 28-10-2026
ਸੈਲਾ ਖ਼ੁਰਦ, 27 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਮਿਸ਼ਨ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਰਾਮ ਸਿੰਘ ਦੀ ਯਾਦ ’ਚ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਪਿੰਡ ਟੂਟੋਮਜਾਰਾ ਵਿਖੇ ਮੁੱਖ ਸੇਵਾਦਾਰ ਬਾਬਾ ਨਾਗਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਤੋਂ ਉਪਰੰਤ ਸਜਾਏ ਗਏ ਦੀਵਾਨ ’ਚ ਨਿਹੰਗ ਜਥੇਬੰਦੀਆਂ ਦੇ ਮੁਖੀਆਂ, ਸੰਤ ਮਹਾਪੁਰਸ਼ਾਂ, ਕਥਾ ਵਾਚਕਾਂ ਤੋ ਇਲਾਵਾ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾ ਵਾਲਿਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਪੀਰ ਬਾਲਾ ਫ਼ਤਿਹਪੁਰ ਕੋਠੀ, ਬਾਬਾ ਮਲਕੀਤ ਸਿੰਘ ਖ਼ਾਨਪੁਰ ਥਿਆੜਾ, ਸੰਤ ਗੁਰਮੇਲ ਸਿੰਘ ਹਰਖੋਵਾਲ, ਸੰਤ ਰਣਜੀਤ ਸਿੰਘ ਜਗਰਾਵਾਂ ਵਾਲੇ, ਸੰਤ ਬਲਰਾਜ ਸਿੰਘ ਜਿਆਣ, ਸੰਤ ਭੁਪਿੰਦਰ ਸਿੰਘ ਹਰਖੋਵਾਲ, ਸੰਤ ਜਰਨੈਲ ਸਿੰਘ ਨਿਰਮਲ ਕੁਟੀਆ, ਬਾਬਾ ਗੁਰਮੇਲ ਸਿੰਘ ਕੈਨੇਡਾ, ਬਾਬਾ ਸੁਮਿੱਤਰ ਸਿੰਘ, ਸੰਤ ਮਾਤਾ ਜਸਪ੍ਰੀਤ ਕੌਰ ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ, ਬਾਬਾ ਕਰਮਜੀਤ ਸਿੰਘ ਪਧਿਆਣਾ, ਬਾਬਾ ਤਲਵਿੰਦਰ ਸਿੰਘ ਪ੍ਰਮੇਸ਼ਰ, ਬਾਬਾ ਬਲਵੀਰ ਸਿੰਘ ਹਿਸਾਰ, ਸੰਤ ਕਰਤਾਰ ਦਾਸ ਟੂਟੋਮਜਾਰਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਜਥੇਦਾਰ ਬਾਬਾ ਸਵਰਨਜੀਤ ਸਿੰਘ ਤਰਨਾ ਦਲ ਦੁਆਬਾ, ਬਾਬਾ ਸੁਰਜੀਤ ਸਿੰਘ ਗੁਰਦੁਆਰਾ ਨਾਨਕਸਰ, ਸੰਤ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ, ਸੰਤ ਹਰਮਨਜੀਤ ਸਿੰਘ ਸਿੰਗੜੀਵਾਲ, ਸੰਤ ਮੱਖਣ ਸਿੰਘ ਨਿਰਮਲ ਕੁਟੀਆ, ਸੰਤ ਬਲਵੀਰ ਸਿੰਘ ਸ਼ਾਸਤਰੀ, ਗਿਆਨੀ ਕੁਲਵੰਤ ਸਿੰਘ ਘੁੰਮਣਾ, ਭਾਈ ਕੁਲਦੀਪ ਸਿੰਘ ਲੰਗੇਰੀ, ਭਾਈ ਦਵਿੰਦਰ ਸਿੰਘ ਉੱਚੀ ਬੱਸੀ, ਭਾਈ ਜਗਤਾਰ ਸਿੰਘ ਬਕਾਪੁਰ, ਭਾਈ ਅਮਰੀਕ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਗੁਰਦੇਵ ਸਿੰਘ ਖ਼ਾਨਪੁਰ ਵਾਲੇ, ਗਿਆਨੀ ਰਛਪਾਲ ਸਿੰਘ ਗੁਰਦੁਆਰਾ ਥੰਮ ਸਾਹਿਬ ਡੁਮੇਲੀ, ਭਾਈ ਮੇਹਰ ਸਿੰਘ ਅਨੰਦਪੁਰ ਸਾਹਿਬ, ਭਾਈ ਕਸ਼ਮੀਰ ਸਿੰਘ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਭਾਈ ਹਰਭਜਨ ਸਿੰਘ ਸੋਤਲੇ ਵਾਲੇ, ਭਾਈ ਅਮਨਵੀਰ ਸਿੰਘ ਹਜ਼ੂਰੀ ਕਵੀਸ਼ਰੀ ਜਥਾ, ਭਾਈ ਸੁਖਦੇਵ ਸਿੰਘ ਹਜ਼ੂਰੀ ਰਾਗੀ, ਅਕਾਲੀ ਦਲ ਵਾਰਿਸ ਪੰਜਾਬ ਦੇ ਰਜਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਲਗਵਾਈ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਲਖਵੀਰ ਸਿੰਘ ਖ਼ਾਲਸਾ ਅਕਾਲ ਗਤਕਾ ਗੁਰਮਤਿ ਗਰੁੱਪ ਨਿਊਯਾਰਕ ਦੇ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।