ਸੁਸਾਇਟੀ ਦੇ ਖਿਡਾਰੀਆਂ ਨੇ ਨੈਸ਼ਨਲ ਚੈਂਪੀਅਨਸ਼ਿਪ ਵਿਚ ਦੋ ਸੋਨ ਤਗਮੇ ਜਿੱਤੇ
ਦਸੂਹਾ, 29 ਅਕਤੂਬਰ (ਭੁੱਲਰ)-ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਵਿਦਿਆਰਥੀਆਂ ਵਲੋਂ ਸਕੂਲ ਗੇਮਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਈਆਂ 70ਵੀਆਂ ਸਕੂਲ ਪੱਧਰੀ ਰਾਸ਼ਟਰੀ ਖੇਡਾਂ ਤਿਆਗ ਰਾਜ ਸਟੇਡੀਅਮ ਦਿੱਲੀ ਵਿਖੇ ਖੇਡਾਂ ’ਚ ਨੈਸ਼ਨਲ ਚੈਂਪੀਅਨਸ਼ਿਪ ਵਿਚ ਦੋ ਸੋਨ ਤਗਮੇ ਜਿੱਤੇ ਤੇ ਸੁਸਾਇਟੀ ਦਾ ਨਾਂਅ ਰੌਸ਼ਨ ਕੀਤਾ। ਇਸ ਬਾਰੇ ਮੀਰੀ-ਪੀਰੀ ਸੇਵਾ ਸੁਸਾਇਟੀ ਗਰਨਾ ਸਾਹਿਬ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਤੇ ਇੰਚਾਰਜ ਰਮਨਪ੍ਰੀਤ ਸਿੰਘ ਟਾਂਡਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਨ੍ਹਾਂ ਰਾਸ਼ਟਰੀ ਸਕੂਲ ਖੇਡਾਂ ’ਚ ਮੀਰੀ-ਪੀਰੀ ਗਤਕਾ ਅਕੈਡਮੀ ਗਰਨਾ ਸਾਹਿਬ ਦੇ ਖਿਡਾਰੀਆਂ ਨੇ ਜਿੱਤ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ।
ਮ
ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਖਿਡਾਰੀ ਸੋਨ ਤਗਮਾ ਦਿਖਾਉਂਦੇ ਹੋਏ ਨਾਲ ਕੋਚ ਤੇ ਹੋਰ। ਤਸਵੀਰ : ਭੁੱਲਰ
30-10-2026
ਦਸੂਹਾ, 29 ਅਕਤੂਬਰ (ਭੁੱਲਰ)-ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਵਿਦਿਆਰਥੀਆਂ ਵਲੋਂ ਸਕੂਲ ਗੇਮਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਈਆਂ 70ਵੀਆਂ ਸਕੂਲ ਪੱਧਰੀ ਰਾਸ਼ਟਰੀ ਖੇਡਾਂ ਤਿਆਗ ਰਾਜ ਸਟੇਡੀਅਮ ਦਿੱਲੀ ਵਿਖੇ ਖੇਡਾਂ ’ਚ ਨੈਸ਼ਨਲ ਚੈਂਪੀਅਨਸ਼ਿਪ ਵਿਚ ਦੋ ਸੋਨ ਤਗਮੇ ਜਿੱਤੇ ਤੇ ਸੁਸਾਇਟੀ ਦਾ ਨਾਂਅ ਰੌਸ਼ਨ ਕੀਤਾ। ਇਸ ਬਾਰੇ ਮੀਰੀ-ਪੀਰੀ ਸੇਵਾ ਸੁਸਾਇਟੀ ਗਰਨਾ ਸਾਹਿਬ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਤੇ ਇੰਚਾਰਜ ਰਮਨਪ੍ਰੀਤ ਸਿੰਘ ਟਾਂਡਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਨ੍ਹਾਂ ਰਾਸ਼ਟਰੀ ਸਕੂਲ ਖੇਡਾਂ ’ਚ ਮੀਰੀ-ਪੀਰੀ ਗਤਕਾ ਅਕੈਡਮੀ ਗਰਨਾ ਸਾਹਿਬ ਦੇ ਖਿਡਾਰੀਆਂ ਨੇ ਜਿੱਤ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਰਾਸ਼ਟਰੀ ਖੇਡਾਂ ਵਿਚ ਸਕੂਲ ਆਫ਼ ਐਮੀਨੈਂਸ ਸਕੂਲ ਟਾਂਡਾ ਦੇ ਗਤਕਾ ਖਿਡਾਰੀ ਦਮਨਪ੍ਰੀਤ ਸਿੰਘ ਨੇ ਅੰਡਰ 19 ਵਰਗ ਵਿਚ ਭਾਗ ਲਿਆ ਤੇ ਸਿੰਗਲ ਸੋਟੀ ਵਿਅਕਤੀਗਤ ਈਵੈਂਟ ਵਿਚ ਪਹਿਲਾ ਤੇ ਸਿੰਗਲ ਸੋਟੀ ਟੀਮ ਈਵੈਂਟ ਵਿਚ ਵਿਚ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਪੰਡੋਰੀ ਖਜੂਰ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਅੰਡਰ 17 ਵਰਗ ਸਿੰਗਲ ਸੋਟੀ ਟੀਮ ਈਵੈਂਟ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਹ ਦੋਵੇਂ ਖਿਡਾਰੀ ਪਹਿਲਾ ਵੀ ਕਈ ਵੱਡੇ-ਵੱਡੇ ਗਤਕਾ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਹਨ ਅਤੇ ਕਈ ਇਨਾਮ ਜਿੱਤ ਚੁੱਕੇ ਹਨ। ਇਨ੍ਹਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਨੂੰ ਦੇਖਦੇ ਹੋਏ ਮੀਰੀ - ਪੀਰੀ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ, ਚੇਅਰਮੈਨ ਪ੍ਰਿਤਪਾਲ ਸਿੰਘ ਸੋਨੀ, ਜਸਵਿੰਦਰ ਸਿੰਘ ਮਣਕੂ, ਪਰਮਜੀਤ ਸਿੰਘ ਘੁੰਮਣ, ਨਵਾਬ ਸਿੰਘ, ਡਾ. ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ ਆਕਾਸ਼ਦੀਪ ਸਿੰਘ ਬੌਬੀ, ਪਰਮਜੀਤ ਸਿੰਘ ਭਾਰਜ ਅਤੇ ਭੁਪਿੰਦਰ ਸਿੰਘ ਰਾਜਾ ਆਦਿ ਨੇ ਦੋਵੇਂ ਖਿਡਾਰੀਆਂ ਦਮਨਪ੍ਰੀਤ ਸਿੰਘ, ਪਰਮਵੀਰ ਸਿੰਘ, ਇੰਚਾਰਜ ਰਮਨਪ੍ਰੀਤ ਸਿੰਘ, ਟੀਮ ਮੈਨੇਜਰ ਦਲਜੀਤ ਸਿੰਘ, ਬਹਾਦਰ ਜਗਦੀਸ਼ ਸਿੰਘ, ਕੋਚ ਕੁਲਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ।