31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਬੁੱਲ੍ਹੋਵਾਲ, 30 ਅਕਤੂਬਰ (ਲੁਗਾਣਾ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਇਕ ਸਮਾਗਮ ਬੁੱਲ੍ਹੋਵਾਲ ਵਿਖੇ ਪ੍ਰਧਾਨ ਅਮਨ ਤੇਜ਼ੀ ਬੁੱਲ੍ਹੋਵਾਲ ਤੇ ਲੱਖੀ ਬੁੱਲ੍ਹੋਵਾਲ ਦੀ ਅਗਵਾਈ ਵਿਚ ਕਰਵਾਇਆ। ਇਸ ਸੰਬੰਧੀ ਨਗਰ ਵਿਚ ਸ਼ੋਭਾ ਯਾਤਰਾ ਆਰੰਭ ਕੱਢੀ ਗਈ, ਹਵਨ ਯੱਗ ਤੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਗਈ।

ਅਜੀਤ ਡੈਸਕ 31-10-2026
ਬੁੱਲ੍ਹੋਵਾਲ, 30 ਅਕਤੂਬਰ (ਲੁਗਾਣਾ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਇਕ ਸਮਾਗਮ ਬੁੱਲ੍ਹੋਵਾਲ ਵਿਖੇ ਪ੍ਰਧਾਨ ਅਮਨ ਤੇਜ਼ੀ ਬੁੱਲ੍ਹੋਵਾਲ ਤੇ ਲੱਖੀ ਬੁੱਲ੍ਹੋਵਾਲ ਦੀ ਅਗਵਾਈ ਵਿਚ ਕਰਵਾਇਆ। ਇਸ ਸੰਬੰਧੀ ਨਗਰ ਵਿਚ ਸ਼ੋਭਾ ਯਾਤਰਾ ਆਰੰਭ ਕੱਢੀ ਗਈ, ਹਵਨ ਯੱਗ ਤੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਗਈ। ਰਾਤ ਦੇ ਸਮੇਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਤਿਸੰਗ ਕਰਵਾਇਆ, ਜਿਸ ’ਚ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਵਿਚਾਰਾਂ ਬਾਰੇ ਦੱਸਿਆ ਤੇ ਬੱਚਿਆ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਪਤਵੰਤੇ ਵਿਅਕਤੀਆਂ ਤੇ ਹੋਰ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ। ਇਸ ਦੌਰਾਨ ਸਾਬੀ, ਸੰਦੀਪ, ਸੁੱਖਾ, ਹਰਜੀਤ, ਚੁੰਨੀ, ਅਮਰੀਕ, ਵਿਸ਼ਾਲ, ਸ਼ੰਮੀ ਕਮਲਜੋਤ, ਰਾਮ ਪਾਲ, ਰੇਸ਼ਮ ਲਾਲ, ਸਵਰਨ ਚੰਦ, ਨਰੇਸ਼, ਕੁਲਦੀਪ ਆਦਿ ਸਮੂਹ ਵਾਲਮੀਕਿ ਭਾਈਚਾਰਾ ਤੇ ਪਿੰਡ ਵਾਸੀ ਸ਼ਾਮਿਲ ਸਨ।
ਪਿਛਲੀ ਖ਼ਬਰ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਨਗਰ ਨਿਗਮ ਵਿਖੇ ਜਾਗਰੂਕਤਾ ਮੀਟਿੰਗ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਦਾ ‘ਖੇਡਾਂ ਵਤਨ ਪੰਜਾਬ ਦੀਆਂ’ ਅਤੇ 70ਵੀਆਂ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।