01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸ਼ਹੀਦ ਸਿਪਾਹੀ ਹਰਮੇਸ਼ ਲਾਲ ਦੀ ਯਾਦ ’ਚ ਅੱਜੋਵਾਲ ਸਕੂਲ ’ਚ ਵੱਖ-ਵੱਖ ਪ੍ਰਕਾਰ ਦੇ ਬੂਟੇ ਲਗਾਏ

ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੱਜੋਵਾਲ ਵਿਖੇ ਸ਼ਹੀਦ ਸਿਪਾਹੀ ਹਰਮੇਸ਼ ਲਾਲ ਪੁੱਤਰ ਦੀਨਾ ਨਾਥ ਵਾਸੀ ਪਿੰਡ ਫਾਜਲਵਾਲ (ਸ਼ਾਹਕੋਟ) ਦੀ ਯਾਦ ‘ਚ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਇੰਸਪੈਕਟਰ ਰਜਿੰਦਰ ਪਾਲ, ਏ.

ਅਜੀਤ ਡੈਸਕ 01-11-2026
ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੱਜੋਵਾਲ ਵਿਖੇ ਸ਼ਹੀਦ ਸਿਪਾਹੀ ਹਰਮੇਸ਼ ਲਾਲ ਪੁੱਤਰ ਦੀਨਾ ਨਾਥ ਵਾਸੀ ਪਿੰਡ ਫਾਜਲਵਾਲ (ਸ਼ਾਹਕੋਟ) ਦੀ ਯਾਦ ‘ਚ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਇੰਸਪੈਕਟਰ ਰਜਿੰਦਰ ਪਾਲ, ਏ. ਐਸ. ਆਈ. ਭੁਪੇਸ਼ ਕੁਮਾਰ, ਹੈੱਡ ਕਾਂਸਟੇਬਲ ਅਮਨ ਦੇਵਗਨ ਅਤੇ ਸ਼ਹੀਦ ਸਿਪਾਹੀ ਦਾ ਲੜਾ ਬੇਟਾ ਹਰਵਿੰਦਰ ਸਿੰਘ ਵਾਸੀ ਪਿੰਡ ਕੱਕੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਸ਼ਹੀਦ ਸਿਪਾਹੀ ਹਰਮੇਸ਼ ਲਾਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਜ਼ਿਕਰਯੋਗ ਹੈ ਕਿ ਸ਼ਹੀਦ ਸਿਪਾਹੀ ਹਰਮੇਸ਼ ਲਾਲ ਪੁੱਤਰ ਦੀਨਾ ਨਾਥ ਵਾਸੀ ਪਿੰਡ ਫਾਜਲਵਾਲ (ਸ਼ਾਹਕੋਟ) ਜੋ ਕਿ ਦੇਸ਼ ਦੀ ਸੇਵਾ ਕਰਨ ਦੀ ਉਮੰਗ ਨਾਲ ਪੰਜਾਬ ਪੁਲਿਸ ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਟ੍ਰੇਨਿੰਗ ਕਰਨ ਉਪਰੰਤ 9ਵੀਂ ਬਟਾਲੀਅਨ ਪੀ. ਏ. ਪੀ. ਅੰਮ੍ਰਿਤਸਰ ਵਿਖੇ ਤਾਇਨਾਤ ਸੀ, ਇਸ ਦੌਰਾਨ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਉਹ 15 ਮਈ1991 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਇਸ ਮੌਕੇ ਉਨ੍ਹਾਂ ਸ਼ਹੀਦ ਸਿਪਾਹੀ ਹਰਮੇਸ਼ ਲਾਲ ਦੇ ਜੀਵਨ ਅਤੇ ਉਨ੍ਹਾਂ ਦੀ ਬਹਾਦਰੀ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਤੇ ਉਨ੍ਹਾਂ ਦੀ ਯਾਦ ‘ਚ ਸਕੂਲ ਕੈਂਪਸ ‘ਚ ਵੱਖ-ਵੱਖ ਪ੍ਰਕਾਰ ਦੇ ਪੌਦੇ ਲਗਾਏ। ਉਨ੍ਹਾਂ ਵਿਦਿਆਰਥੀਆਂ ਨੂੰ ਮਾੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਅਮਰੀਕ ਸਿੰਘ ਸਮੇਤ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸੂਬੇ ਦੇ ਵਿਕਾਸ ਲਈ ਖੇਤਰੀ ਪਾਰਟੀ ਦਾ ਆਉਣਾ ਜ਼ਰੂਰੀ-ਰਸੂਲਪੁਰ ਅਗਲੀ ਖ਼ਬਰ ਸਿਲਵਰ ਓਕ ਸਕੂਲ ’ਚ ਬੱਚਿਆਂ ਲਈ ਸ਼ਾਨਦਾਰ ਢੰਗ ਨਾਲ ਕਿਡਜ਼ ਕਾਰਨੀਵਲ ਤੇ ਮੈਜਿਕ ਸ਼ੋਅ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।