ਟਾਂਡਾ ਤੇ ਦਸੂਹਾ ਦੀਆਂ ਟੀਮਾਂ ਵਿਚ ਬਰਾਬਰ ਰਿਹਾ ਫੁੱਟਬਾਲ ਲੀਗ ਦਾ ਤੀਸਰਾ ਮੈਚ
ਟਾਂਡਾ ਉੜਮੁੜ, 1 ਨਵੰਬਰ (ਭਗਵਾਨ ਸਿੰਘ ਸੈਣੀ )- ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਕਰਵਾਈ ਜਾ ਰਹੀ ਫੁੱਟਬਾਲ ਲੀਗ ਦਾ ਤੀਸਰਾ ਮੈਚ ਅੱਜ ਦਸੂਹਾ ਅਤੇ ਟਾਂਡਾ ਦੇ ਵਿਚ ਸਰਕਾਰੀ ਸਕੂਲ ਟਾਂਡਾ ਦੀ ਗਰਾਉਂਡ ਵਿਚ ਕਰਵਾਇਆ ਗਿਆ। ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਅਸ਼ਵਨੀ ਕੁਮਾਰ ਦਸੂਹਾ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਇਸ ਲੀਗ ਦੇ ਇਸ ਮੈਚ ਵਿਚ ਦੋਨਾਂ ਟੀਮਾਂ ਨਿਰਧਾਰਿਤ ਸਮੇਂ ਵਿਚ ਕੋਈ ਵੀ ਗੋਲ ਨਹੀਂ ਕਰ ਸਕੀਆਂ ਅਤੇ ਮੈਚ ਬਰਾਬਰ ਰਿਹਾ।
ਅਜੀਤ ਡੈਸਕ
02-11-2026