08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦੀਵਾਲੀ ਮੌਕੇ ਪਿਆਰ, ਨੇਕੀ ਅਤੇ ਗਿਆਨ ਦੀ ਰੌਸ਼ਨੀ ਫੈਲਾਉਣੀ ਚਾਹੀਦੀ ਹੈ-ਡਾ. ਪਰਮਜੀਤ ਕੌਰ ਸਿੱਧੂ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗ ਮਾਈ ਵਿਖੇ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਰੌਸ਼ਨੀਆਂ ਦਾ ਪਾਵਨ ਤਿਉਹਾਰ ਦੀਵਾਲੀ ਖ਼ੁਸ਼ੀਆਂ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਬਾਬਾ ਮੰਝ ਕਾਨਵੈਂਟ ਸਕੂਲ ਕੰਗ ਮਾਈ ਵਿਖੇ ਮਨਾਏ ਦੀਵਾਲੀ ਦੇ ਤਿਉਹਾਰ ਮੌਕੇ ਸ੍ਰੀ ਰਾਮ, ਮਾਤਾ ਸੀਤਾ ਦੇ ਰੂਪ ’ਚ ਸਜੇ ਬੱਚਿਆਂ ਨਾਲ ਮਹੰਤ ਵਰਿੰਦਰ ਸਿੰਘ, ਡਾਇਰੈਕਟਰ ਮੈਡਮ ਡਾ. ਪਰਮਜੀਤ ਕੌਰ ਸਿੱਧੂ ਤੇ ਹੋਰ। 08-11-2026
ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗ ਮਾਈ ਵਿਖੇ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਰੌਸ਼ਨੀਆਂ ਦਾ ਪਾਵਨ ਤਿਉਹਾਰ ਦੀਵਾਲੀ ਖ਼ੁਸ਼ੀਆਂ ਅਤੇ ਧੂਮਧਾਮ ਨਾਲ ਮਨਾਇਆ ਗਿਆ। ਤਿਉਹਾਰ ਦੀ ਖ਼ੁਸ਼ੀ ਨੂੰ ਸਾਂਝਾ ਕਰਦਿਆਂ ਸਕੂਲ ਵਿਚ ਵੱਖ-ਵੱਖ ਕਲਾਤਮਕ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ, ਜਿਸ ਨਾਲ ਸਮੁੱਚਾ ਮਾਹੌਲ ਅਧਿਆਤਮਿਕਤਾ ਅਤੇ ਸ਼ਰਧਾ ਨਾਲ ਭਰ ਗਿਆ। ਇਸ ਉਪਰੰਤ ਅਜੀਤ ਹਾਊਸ ਵੱਲੋਂ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਨੂੰ ਦਰਸਾਉਂਦਾ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤਾ ਗਿਆ ਅਤੇ ਈਕੋ-ਫਰੈਂਡਲੀ ਦੀਵਾਲੀ ਵਿਸ਼ੇ ’ਤੇ ਸੁੰਦਰ ਸਕਿੱਟ ਵੀ ਪੇਸ਼ ਕੀਤੀ। ਇਸ ਸਕਿੱਟ ਰਾਹੀਂ ਵਿਦਿਆਰਥੀਆਂ ਨੇ ਪਟਾਕਿਆਂ ਤੋਂ ਰਹਿਤ, ਪ੍ਰਦੂਸ਼ਣ ਮੁਕਤ ਅਤੇ ਵਾਤਾਵਰਣ-ਅਨੁਕੂਲ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ, ਜਿਸ ਨੇ ਬੱਚਿਆਂ ਨੂੰ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਦੀਵਾਲੀ ਅਤੇ ਬੰਦੀ ਛੋੜ ਦਿਵਸ ਨਾਲ ਸਬੰਧਿਤ ਜੀ.ਕੇ. ਕੁਇਜ਼ ਵੀ ਕਰਵਾਈ ਗਈ। ਦੀਵਾਲੀ ਦੇ ਮੌਕੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਵਿਚ ਰਚਨਾਤਮਿਕਤਾ ਦੀ ਭਾਵਨਾ ਪੈਦਾ ਕਰਨ ਲਈ ਦੀਆ ਡੈਕੋਰੇਸ਼ਨ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਡੈਕੋਰੇਸ਼ਨ ਮੁਕਾਬਲੇ ਵਿਚ ਜੁਝਾਰ ਹਾਊਸ ਦੀਆਂ ਵਿਦਿਆਰਥਣਾਂ ਅੱਠਵੀਂ-ਏ ਮਨਸੀਰਤ ਕੌਰ ਅਤੇ ਸੱਤਵੀਂ-ਏ ਗੁਰਸੀਰਤ ਕੌਰ ਨੇ ਸੁੰਦਰ ਪੇਸ਼ਕਾਰੀ ਨਾਲ ਜੇਤੂ ਸਥਾਨ ਪ੍ਰਾਪਤ ਕੀਤੇ। ਰੰਗੋਲੀ ਮੁਕਾਬਲੇ ਵਿਚ ਜੁਝਾਰ ਹਾਊਸ ਨੇ ਪਹਿਲਾ ਸਥਾਨ ਅਤੇ ਫ਼ਤਿਹ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੇ ਸਾਰੇ ਕਲਾਸ-ਰੂਮਾਂ ਅਤੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਵਿਦਿਆਰਥੀਆਂ ਵੱਲੋਂ ਬੜੇ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਾਮਾਇਣ ਆਧਾਰਿਤ ਝਾਕੀ ਰਹੀ, ਜਿਸ ਵਿਚ ਵਿਦਿਆਰਥੀਆਂ ਨੇ ਸ੍ਰੀ ਰਾਮ ਜੀ, ਮਾਤਾ ਸੀਤਾ ਜੀ, ਲਕਸ਼ਮਣ ਜੀ ਅਤੇ ਹਨੂੰਮਾਨ ਜੀ ਦੇ ਰੂਪ ਧਾਰਨ ਕਰਕੇ ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ। ਇਸ ਝਾਕੀ ਰਾਹੀਂ ਬੁਰਾਈ ਉੱਤੇ ਚੰਗਿਆਈ ਦੀ ਜਿੱਤ, ਸਚਾਈ, ਧਰਮ ਅਤੇ ਨੇਕੀ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ’ਤੇ ਅਧਿਆਪਕਾਂ ਅਤੇ ਸਕੂਲ ਦੇ ਕਰਮਚਾਰੀਆਂ ਨੂੰ ਤੋਹਫ਼ੇ ਭੇਟ ਕੀਤੇ ਗਏ। ਇਸ ਨਾਲ ਸਮੂਹ ਸਟਾਫ਼ ਵਿਚ ਆਪਸੀ ਪਿਆਰ, ਸਾਂਝ ਅਤੇ ਖ਼ੁਸ਼ੀ ਦੀ ਭਾਵਨਾ ਹੋਰ ਮਜ਼ਬੂਤ ਹੋਈ। ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਨੇ ਕਿਹਾ ਕਿ ਦੀਵਾਲੀ ਦੀ ਅਸਲ ਮਹੱਤਤਾ ਸਿਰਫ਼ ਦੀਵੇ ਜਗਾਉਣ ਵਿਚ ਨਹੀਂ, ਸਗੋਂ ਆਪਣੇ ਜੀਵਨ ਵਿਚ ਪਿਆਰ, ਸਦਭਾਵਨਾ, ਨੇਕੀ ਅਤੇ ਗਿਆਨ ਦੀ ਰੌਸ਼ਨੀ ਫੈਲਾਉਣ ਵਿਚ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਜਗਮੀਤ ਕੌਰ, ਸੀਨੀਅਰ ਕੋਆਰਡੀਨੇਟਰ ਪੂਨਮ ਜਸਵਾਲ ਅਤੇ ਆਪਰੇਸ਼ਨਲ ਮੈਨੇਜਰ ਪਰਮਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਪਿਛਲੀ ਖ਼ਬਰ ਪਲੇਅ ਵੇ ਮਾਡਲ ਸਕੂਲ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਆਡੀਟੋਰੀਅਮ ’ਚ ਜ਼ਿਲ੍ਹਾ ਪੱਧਰੀ ਬਾਲ ਰਾਮ-ਲੀਲ੍ਹਾ ਦਾ ਸ਼ਾਨਦਾਰ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।