ਨੰਗਲ ਬਿਹਾਲਾਂ ਵਿਖੇ ਪੱਲੀ ਵਾਲੇ ਮਹਾਰਾਜ ਦੀ ਯਾਦ ਨੂੰ ਸਮਰਪਿਤ ਦੰਗਲ ਕਰਵਾਇਆ
ਨੰਗਲ ਬਿਹਾਲਾਂ, 11 ਨਵੰਬਰ (ਵਿਨੋਦ ਮਹਾਜਨ)- ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦਵਾਰਕਾ ਨਾਥ ਸਾਸਤਰੀ ਮਹਾਰਾਜ (ਪੱਲੀ ਵਾਲੀਆ) ਦੀ ਯਾਦ ਨੂੰ ਸਮਰਪਿਤ ਸਾਲਾਨਾ ਦੰਗਲ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਹੀਰਾ ਪੁਰੀ ਮਹਾਰਾਜ ਦੀ ਧਰਤੀ ਨੰਗਲ ਬਿਹਾਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਪਰਮ ਪੁਜਨੀਅ 1008 ਮਹਾਰਾਜਾ ਗੰਗਾਧਰ ਜੀ (ਜੰਮੂ ਵਾਲੇ) ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਹਾਜਰ ਸਨ।
ਨੰਗਲ ਬਿਹਾਲਾਂ ਵਿਖੇ ਕਰਵਾਏ ਗਏ ਦੰਗਲ ਦੌਰਾਨ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ ਅਤੇ ਠੇਕੇਦਾਰ ਪ੍ਰਦੀਪ ਕੁਮਾਰ ਪਿੰਟੂ ਅਤੇ ਹੋਰ। ਤਸਵੀਰ : ਵਿਨੋਦ ਮਹਾਜਨ
12-11-2026