ਵਾਲੀਬਾਲ ਲੀਗ ਬੀਤ ਪੰਜਾਬ ਤੇ ਹਿਮਾਚਲ ਸੀਜ਼ਨ-3 ਤਹਿਤ ਮੈਚ ਕਰਵਾਏ
ਬੀਣੇਵਾਲ, 12 ਨਵੰਬਰ (ਬੈਜ ਚੌਧਰੀ)-ਬੀਤ ਇਲਾਕੇ ਤੇ ਆਸ ਪਾਸ ਦੇ ਪਿੰਡਾਂ ਵਿਚ ਨੌਜਵਾਨ ਪੀੜ੍ਹੀ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪਿੰਡ ਮੈਹਿੰਦਵਾਣੀ ਦੇ ਨੌਜਵਾਨ ਬੰਟੀ ਗੁੱਜਰ ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਇਸ ਵਾਰੀ ਸੀਜ਼ਨ-3 ਵਾਲੀਬਾਲ ਲੀਗ ਸ਼ੁਰੂ ਕੀਤੀ ਗਈ ਹੈ। ਇਹ ਲੀਗ ਬੀਤ ਇਲਾਕੇ ਦੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਨਾਲ ਲੱਗਦੇ ਪਿੰਡਾਂ ਵਿਚ ਇਸ ਵਾਰ 10 ਅਕਤੂਬਰ 2026 ਨੂੰ ਸ਼ੁਰੂ ਕੀਤੀ ਗਈ ਹੈ।
ਅਜੀਤ ਡੈਸਕ
13-11-2026