ਦੇਨੋਵਾਲ ਕਲਾਂ ਦੇ ਛਿੰਝ ਮੇਲੇ ’ਚ ਸ਼ਹਿਬਾਜ਼ ਆਲਮਗੀਰ ਤੇ ਗੁਰਨਾਮ ਬਾਬਾ ਫਲਾਹੀ ਅੱਵਲ ਰਹੇ
ਗੜ੍ਹਸ਼ੰਕਰ, 16 ਨਵੰਬਰ (ਧਾਲੀਵਾਲ)-ਪਿੰਡ ਦੇਨੋਵਾਲ ਕਲਾਂ ਵਿਖੇ ਬਾਬਾ ਨਗਾਈਆ ਰਾਮ ਦੀ ਬਰਸੀ ਮੌਕੇ ਬਾਬਾ ਸੋਹਣ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਕਰਵਾਏ ਜਾ ਰਹੇ ਸਾਲਾਨਾ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਸ਼ਹਿਬਾਜ਼ ਆਲਮਗੀਰ ਨੇ ਅਲੀ ਇਰਾਨ ਪਹਿਲਵਾਨ ਨੂੰ ਚਿੱਤ ਕਰਕੇ ਜਿੱਤੀ। ਇਸੇ ਤਰ੍ਹਾਂ ਛਿੰਝ ਮੇਲੇ ਦੀ ਦੂਜੀ ਪਟਕੇ ਦੀ ਕੁਸ਼ਤੀ ਗੁਰਨਾਮ ਬਾਬਾ ਫਲਾਹੀ ਨੇ ਜਸ਼ਨ ਭਾਰਟਾ ਨੂੰ ਹਰਾਕੇ ਜਿੱਤ ਲਈ।
ਅਜੀਤ ਡੈਸਕ
17-11-2026