ਹੁਸ਼ਿਆਰਪੁਰ ’ਚ ਚੱਲਦੇ ਕੇਸ ਏ.ਡੀ.ਸੀ. ਦਸੂਹਾ ਨੂੰ ਨਾ ਭੇਜੇ ਜਾਣ ਤੇ ਕਮਿਸ਼ਨਰ ਜਲੰਧਰ ਦੀ ਕੈਂਪ ਕੋਰਟ ਜ਼ਿਲ੍ਹਾ ਪੱਧਰ ’ਤੇ 2 ਦਿਨ ਲਗਾਈ ਜਾਵੇ - ਐਡ: ਭਾਰਦਵਾਜ
ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਦੀ ਅਗਵਾਈ ’ਚ ਵਕੀਲਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਵਿਖੇ ਕੀਤੀ ਗਈ ਵਧੀਕ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਸੰਬੰਧੀ ਹੁਸ਼ਿਆਰਪੁਰ ਦੇ ਵਕੀਲ ਭਾਈਚਾਰੇ ਵਲੋਂ ਵਧੀਕ ਡਿਪਟੀ ਕਮਿਸ਼ਨਰ ਦਸੂਹਾ ਨੂੰ ਕੋਰਟ ਕੇਸ ਜਿਹੜੇ ਹੁਸ਼ਿਆਰਪੁਰ ਵਿਖੇ ਚੱਲਦੇ ਹਨ ਉਹ ਨਾ ਭੇਜਣ ਦੀ ਮੰਗ ਕੀਤੀ।
ਅਜੀਤ ਡੈਸਕ
20-11-2026