25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਕਰਵਾਈ ਸਾਲਾਨਾ ਅਥਲੈਟਿਕਸ ਮੀਟ 2026

ਬਲਾਚੌਰ, 25 ਨਵੰਬਰ (ਦੀਦਾਰ ਸਿੰਘ ਬਲਾਚੌਰੀਆ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਸਲਾਨਾ ਅਥਲੈਟਿਕਸ ਮੀਟ 2026 ਕਰਵਾਈ ਗਈ। ਅਥਲੈਟਿਕਸ ਮੀਟ ਦਾ ਸਮੁੱਚਾ ਸੰਚਾਲਨ ਮੈਡਮ ਮਿਸ ਪੂਜਾ ਅਤੇ ਅਧਿਆਪਕ ਰਣਜੀਤ ਸਿੰਘ ਦੀ ਦੇਖ ਰੇਖ ਹੇਠ ਹੋਇਆ।

ਅਜੀਤ ਡੈਸਕ 26-11-2026
ਬਲਾਚੌਰ, 25 ਨਵੰਬਰ (ਦੀਦਾਰ ਸਿੰਘ ਬਲਾਚੌਰੀਆ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਸਲਾਨਾ ਅਥਲੈਟਿਕਸ ਮੀਟ 2026 ਕਰਵਾਈ ਗਈ। ਅਥਲੈਟਿਕਸ ਮੀਟ ਦਾ ਸਮੁੱਚਾ ਸੰਚਾਲਨ ਮੈਡਮ ਮਿਸ ਪੂਜਾ ਅਤੇ ਅਧਿਆਪਕ ਰਣਜੀਤ ਸਿੰਘ ਦੀ ਦੇਖ ਰੇਖ ਹੇਠ ਹੋਇਆ। ਅਥਲੈਟਿਕਸ ਮੀਟ ਦਾ ਉਦਘਾਟਨ ਸਕੂਲ ਦੇ ਮੁੱਖ ਸੰਚਾਲਕ ਮੈਡਮ ਰਮਨ ਧੀਮਾਨ ਵਲੋਂ ਕੀਤਾ ਗਿਆ। ਸੰਪੂਰਨਤਾ ਸਮੇਂ ਸਕੂਲ ਕਮੇਟੀ ਦੇ ਚੇਅਰਮੈਨ ਬਾਬੂ ਅਜੀਤ ਰਾਮ ਧੀਮਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ। ਇਸ ਮੌਕੇ ਉਨ੍ਹਾਂ ਖੇਡਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਜਿੱਥੇ ਜੇਤੂ ਬੱਚਿਆਂ ਨੂੰ ਉਹਨਾਂ ਸਨਮਾਨਿਤ ਕੀਤਾ ਉੱਥੇ ਨਾਲ ਹੀ ਸਟਾਫ ਨੂੰ ਅਨੁਸ਼ਾਸਿਤ ਪ੍ਰਬੰਧਾਂ ਵਾਸਤੇ ਵਧਾਈ ਵੀ ਦਿੱਤੀ। ਵੱਖ-ਵੱਖ ਵਰਗਾਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ 50 ਮੀਟਰ, 100 ਮੀਟਰ, 200 ਮੀਟਰ ਦੀਆਂ ਦੋੜਾਂ, ਫਰੌਗ ਜੰਪ, ਸੈਕ ਰੇਸ, ਥਰੀ ਲੈੱਗ ਰੇਸ, ਲੰਬੀ ਸ਼ਾਲ, ਉੱਚੀ ਛਾਲ, ਗੋਲਾ ਸੁੱਟਣਾ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ। ਅੰਤ ਵਿੱਚ ਬਹੁਤ ਹੀ ਜੋਸ਼ ਅਤੇ ਰੁਮਾਂਚ ਨਾਲ ਭਰਿਆ ਮੁੰਡਿਆਂ ਦਾ ਟੱਗ ਆਫ ਵਾਰ ਮੁਕਾਬਲਾ ਕਰਵਾਇਆ ਬਹੁਤ ਹੀ ਸਖ਼ਤ ਮੁਕਾਬਲੇ ਵਿੱਚ ਗਰਿੱਪ ਗਲੈਕਸੀ ਟੀਮ ਦੇ ਕੈਪਟਨ ਹਰਸ਼ਦੀਪ ਸਿੰਘ ਅਤੇ ਸਾਥੀਆਂ ਨੇ ਪਹਿਲਾ ਸਥਾਨ ਅਤੇ ਪਿਓਰ ਗਰਿਪ ਦੇ ਕੈਪਟਨ ਨਵਜੋਤ ਸਿੰਘ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਬੱਚਿਆਂ ਨੂੰ ਵੀ ਉਤਸਾਹਿਤ ਕੀਤਾ ਗਿਆ ਕਿ ਉਹ ਵੀ ਅਗਲੇ ਸਾਲ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਕੇ ਐਥਲੈਟਿਕਸ ਮੀਟ ਵਿੱਚ ਭਾਗ ਲੈਣ। ਇਸ ਮੌਕੇ ਸਕੂਲ਼ ਸਟਾਫ਼ ਮੈਡਮ ਸ਼ਸ਼ੀ ਬਾਲਾ ਹੈੱਡਮਿਸਟ੍ਰੈਸ, ਪੂਨਮ ਦੇਵੀ, ਮੀਨਾ ਕੁਮਾਰੀ, ਗੁਰਚਰਨਜੀਤ ਕੌਰ, ਅਮਨਦੀਪ ਕੌਰ, ਭਾਗਿਆ ਸ਼੍ਰੀ, ਨੇਹਾ ਸੁੱਜੋਵਾਲ਼, ਜੇਤੇਂਦਰਾ, ਨੇਹਾ ਦੁੱਗਰੀ ਬੇਟ, ਨਿਧੀ, ਸਨਪ੍ਰੀਤ ਕੌਰ, ਸੁਮਨ ਕੁਮਾਰੀ, ਨੇਹਾ ਨਾਨੋਵਾਲ ਬੇਟ , ਆਸ਼ਾ ਰਾਣੀ , ਜਸਵਿੰਵਰ ਕੌਰ ਵੀ ਹਾਜ਼ਿਰ ਸਨ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ’ਚ ਐਜੂਕੇਸ਼ਨ ਪਾਰਕ ਦਾ ਉਦਘਾਟਨ ਅਗਲੀ ਖ਼ਬਰ ਦੁਸਾਂਝ, ਹੀਉਂ, ਹਸਮੁੱਖ, ਸਾਕੀ ਸਮੇਤ ਅੱਠ ਸਾਹਿਤਕਾਰਾਂ ਦੇ ਪਰਿਵਾਰ ਹੋਣਗੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।