ਅਕਾਲੀ-ਭਾਜਪਾ ਗੱਠਜੋੜ ਦੀ ਖੁਸ਼ੀ ’ਚ ਵਰਕਰਾਂ ਤੇ ਆਗੂਆਂ ਨੇ ਲੱਡੂ ਵੰਡੇ
ਬੀਣੇਵਾਲ, 26 ਨਵੰਬਰ (ਬੈਜ ਚੌਧਰੀ)-ਅਕਾਲੀ ਦਲ ਭਾਜਪਾ ‘ਚ ਗੱਠਜੋੜ ਦੀ ਖ਼ਬਰ ਫੈਲਦੇ ਹੀ ਹੇਠਲੇ ਪੱਧਰ ਤੇ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਬੀਤ ਇਲਾਕੇ ਦੇ ਆਗੂਆਂ/ਵਰਕਰਾਂ ਨੇ ਜਗਦੇਵ ਸਿੰਘ ਮਾਨਸੋਵਾਲ,ਅਵਤਾਰ ਸਿੰਘ ਨਾਨੋਵਾਲ ਤੇ ਭਾਜਪਾ ਆਗੂ ਪੰਮੀ ਪੰਡੋਰੀ ਦੀ ਅਗਵਾਈ ਵਿਚ ਅੱਡਾ ਝੁੰਗੀਆਂ ਵਿਚ ਖ਼ੁਸ਼ੀ ਸਾਝੀ ਕਰਦੇ ਹੋਏ ਲੱਡੂ ਵੰਡੇ।
ਅਜੀਤ ਡੈਸਕ
27-11-2026