ਸਵੈ-ਗਣਨਾ ਦੇ ਨਾਂਅ ’ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਪ੍ਰਸ਼ਾਸਨ-ਸਾਂਝਾ ਅਧਿਆਪਕ ਮੋਰਚਾ
ਬੀਣੇਵਾਲ, 27 ਨਵੰਬਰ (ਬੈਜ ਚੌਧਰੀ)-ਸਵੈ-ਗਨਣਾ ਦੇ ਨਾਂਅ ’ਤੇ ਪ੍ਰਸ਼ਾਸਨ ਵਲੋਂ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨ ਕਰਨ ਦੇ ਮੁੱਦੇ ’ਤੇ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਅੱਡਾ ਝੁੰਗੀਆਂ ਵਿਖੇ ਹੋਈ। ਮੀਟਿੰਗ ’ਚ ਵਿਚਾਰਿਆ ਗਿਆ ਕਿ ਗੜ੍ਹਸ਼ੰਕਰ ਤਹਿਸੀਲ ਦਫ਼ਤਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਗਣਨਾ ਡਿਊਟੀਆਂ ਵਿਚ ਤਾਇਨਾਤ ਗਿਣਤੀਕਾਰਾਂ ਨੂੰ ਸਵੈ-ਗਨਣਾ ਦੇ ਨਾਂਅ ’ਤੇ ਵਾਧੂ ਦਬਾਅ ਪਾਇਆ ਜਾ ਰਿਹਾ ਹੈ ਅਤੇ ਤਹਿਸੀਲ ਦਫ਼ਤਰ ਵਲੋਂ ਗਿਣਤੀਕਾਰਾਂ ਨੂੰ ਬੇਲੋੜੀ ਮਾਨਸਿਕ ਪ੍ਰੇਸ਼ਾਨੀ ਦਿੱਤੀ ਜਾ ਰਹੀ ਹੈ।
ਅਜੀਤ ਡੈਸਕ
28-11-2026