20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜਗਰਾਉਂ ਬੱਸ ਸਟੈਂਡ ਤੋਂ ਰਾਏਕੋਟ ਤੱਕ 24 ਕਿਲੋਮੀਟਰ ਬਣਨ ਵਾਲੀ ਸੜਕ ਦਾ ਕੰਮ 5 ਫਰਵਰੀ ਤੋਂ ਹੋਵੇਗਾ ਸ਼ੁਰੂ

ਅਜੀਤ ਡੈਸਕ 31-01-2026
ਜਗਰਾਉਂ, 30 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਭਰ 'ਚ ਨਵੀਆਂ ਤੇ ਪੁਰਾਣੀ ਸੜਕਾਂ ਦਾ ਆਉਂਦੇ ਦਿਨਾਂ 'ਚ ਵੱਡੀ ਪੱਧਰ 'ਤੇ ਕੰਮ ਸ਼ੁਰੂ ਹੋਵੇਗਾ | ਇਨ੍ਹਾਂ ਸੜਕਾਂ ਨੂੰ ਬਣਾਉਣ 'ਤੇ 49 ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ਖ਼ਰਚਾ ਕਰੇਗੀ | ਇਸੇ ਤਹਿਤ ਜਗਰਾਉਂ ਬੱਸ ਸਟੈਂਡ ਤੋਂ ਰਾਏਕੋਟ ਤੱਕ ਦੁਬਾਰਾ 24 ਕਿਲੋਮੀਟਰ ਬਣਨ ਵਾਲੀ ਇਸ ਸੜਕ 'ਤੇ 16 ਕਰੋੜ ਰੁਪਏ ਖ਼ਰਚਾ ਆਵੇਗਾ | 5 ਫਰਵਰੀ ਤੋਂ ਇਸ ਦਾ ਕੰਮ ਸ਼ੁਰੂ ਹੋਵੇਗਾ ਅਤੇ ਛੇ ਮਹੀਨਿਆਂ 'ਚ ਮੁਕੰਮਲ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਜਗਰਾਉਂ-ਰਾਏਕੋਟ ਦੇ ਅੱਡੇ ਸ਼ਹਿਰ ਦੀ ਹਦੂਦ 'ਚ ਨਗਰ ਕੌਂਸਲ ਜਗਰਾਉਂ ਵਲੋਂ ਬਣਾਈ ਜਾ ਰਹੀ ਸੜਕ ਦਾ ਟੱਕ ਲਗਾ ਕੇ ਉਦਘਾਟਨ ਦੌਰਾਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਸ 'ਤੇ 65 ਲੱਖ ਰੁਪਏ ਨਗਰ ਕੌਂਸਲ ਜਗਰਾਉਂ ਖ਼ਰਚਾ ਕਰਕੇ ਬਣਾਏਗੀ, ਜੋ ਜਲਦੀ ਮੁਕੰਮਲ ਹੋਵੇਗੀ | ਇਸ ਸਮੇਂ ਬੀਬੀ ਵਿਧਾਇਕਾ ਨੇ ਕਿਹਾ ਕਿ ਇਹ ਸੜਕ ਵਧੀਆ ਆਧੁਨਿਕ ਤਰੀਕੇ ਨਾਲ ਬਣਾਈ ਜਾਵੇਗੀ | ਇਸ ਸੜਕ ਦੇ ਨਾਲ ਨਾਲ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੀ ਪ੍ਰਬੰਧ ਹੋਵੇਗਾ ਤਾਂ ਕਿ ਸੜਕ 'ਤੇ ਪਾਣੀ ਨਾ ਖੜੇ ਅਤੇ ਸੜਕ ਲੰਬਾ ਸਮਾਂ ਬਣੀ ਰਹੇ | ਇਸ ਸਮੇਂ ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬੇ 'ਚ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ | ਲੋਕਾਂ ਨੂੰ ਟੁੱਟੀਆਂ ਸੜਕਾਂ ਤੋਂ ਛੁਟਕਾਰਾ ਮਿਲੇਗਾ ਤੇ ਹਾਦਸਿਆਂ ਅਤੇ ਗੱਡੀਆਂ ਦੀ ਟੁੱਟ ਭੱਜ ਤੋਂ ਵੀ ਛੁੱਟਕਾਰਾ ਮਿਲੇਗਾ | ਇਸ ਸਮੇਂ 'ਆਪ' ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਤੇ ਨਗਰ ਕੌਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀ ਸਹੂਲਤਾਂ ਦੇਣ ਲਈ ਵਚਨਬੱਧ ਹੈ, ਆਉਂਦੇ ਦਿਨਾਂ ਵਿਚ ਜਗਰਾਉਂ ਸ਼ਹਿਰ ਵਾਸੀਆਂ ਨੂੰ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ, ਵਿਕਾਸ ਦੇ ਕਾਰਜ ਪਹਿਲ ਦੇ ਅਧਾਰ 'ਤੇ ਹੋਣਗੇ | ਇਸ ਸਮੇਂ ਕੰਮ ਦੀ ਸ਼ੁਰੂਆਤ ਕਰਵਾਉਂਣੇ ਸਮੇਂ ਸਾਰੇ ਆਏ ਲੋਕਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ | ਇਸ ਸਮੇਂ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਕੌਸਲਰ ਸੁਤੀਸ਼ ਕੁਮਾਰ ਪੱਪੂ, ਸਾਬਕਾ ਕੌਸਲਰ ਕਰਮਜੀਤ ਸਿੰਘ ਕੈਂਥ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਗੁਰਪ੍ਰੀਤ ਸਿੰਘ ਨੋਨੀ, ਕੁਲਵੰਤ ਸਿੰਘ, ਵਿਜੇ ਕਲਿਆਣ, ਡਾ: ਰੂਪ ਸਿੰਘ, ਸਾਜਨ ਮਲਹੋਤਰਾ, ਕੌਸਲਰ ਜਰਨੈਲ ਸਿੰਘ ਲੋਹਟ, ਮੇਹਰ ਸਿੰਘ, ਸੁਖੀ ਪੇਂਟਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਨੁੱਖੀ ਜਾਨਾਂ ਲਈ ਯਮਦੂਤ ਬਣੀ ਚਾਇਨਾ ਡੋਰ ਨਸ਼ਿਆਂ ਤੋਂ ਵੀ ਗੰਭੀਰ ਮੁੱਦਾ-ਪਾਲੀ ਧਾਲੀਵਾਲ/ਪ੍ਰੇਮ ਮਾਨ • ਗ੍ਰਾਮ ਪੰਚਾ... ਅਗਲੀ ਖ਼ਬਰ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੋਵੇ- ਬੀ.ਕੇ.ਯੂ. (ਸਿੱਧੂਪੁਰ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।