02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਉਦਾਸੀਨ ਗੋਬਿੰਦ ਗਊ ਧਾਮ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ

ਅਜੀਤ ਡੈਸਕ 01-02-2026
ਰਾਏਕੋਟ, 31 ਜਨਵਰੀ (ਸੁਸ਼ੀਲ)-ਉਦਾਸੀਨ ਗੋਬਿੰਦ ਗਊਧਾਮ ਭੈਣੀ ਬੜਿੰਗਾਂ-ਸੁਖਾਣਾ ਵਿਖੇ ਗਊ ਭਗਤਾਂ ਦੇ ਸਹਿਯੋਗ ਨਾਲ ਪੰਡਿਤ ਕਿ੍ਸ਼ਨ ਕੁਮਾਰ ਜੋਸ਼ੀ ਦੀ ਦੇਖ-ਰੇਖ ਹੇਠ ਗਊਧਾਮ ਕਮੇਟੀ ਦੇ ਪ੍ਰਧਾਨ ਭੂਸ਼ਣ ਜੈਨ ਦੀ ਅਗਵਾਈ ਹੇਠ ਸਾਲਾਨਾ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੋ ਰੋਜ਼ਾ ਧਾਰਮਿਕ ਸਮਾਗਮ ਦੇ ਸੰਬੰਧ ਵਿਚ ਸ੍ਰੀ ਰਮਾਇਣ ਪਾਠ ਆਰੰਭ ਕਰਵਾਏ ਗਏ ਸਨ, ਜਿੰਨ੍ਹਾਂ ਦੇ ਅੱਜ ਭੋਗ ਪਾਏ | ਸਮਾਗਮ ਦੇ ਪਹਿਲੇ ਦਿਨ ਸਨਾਤਨ ਧਰਮ ਦਾ ਝੰਡਾ ਲਹਿਰਾਉਣ ਦੀ ਰਸਮ ਅਨਿਲ ਕੁਮਾਰ ਅੱਗਰਵਾਲ ਵਲੋਂ ਅਦਾ ਕੀਤੀ ਗਈ | ਰਾਤ ਨੂੰ ਗਊਧਾਮ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ | ਜਾਗਰਣ ਦੌਰਾਨ ਜੋਤੀ ਪ੍ਰਚੰਡ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲਿਆਂ ਵਲੋਂ ਕੀਤੀ ਗਈ ਅਤੇ ਜਾਗਰਣ ਦਾ ਉਦਘਾਟਨ ਡਾ: ਬੀ.ਕੇ. ਬਾਂਸਲ ਮੈਰੀਗੋਲਡ ਫੀਡ ਵਾਲਿਆਂ ਵਲੋਂ ਕੀਤਾ ਗਿਆ | ਜਾਗਰਣ ਦੀ ਸ਼ੁਰੂਆਤ ਜੈ ਭਵਾਨੀ ਸੰਕੀਰਤਨ ਮੰਡਲ ਵਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ | ਜਾਗਰਣ ਦੌਰਾਨ ਪ੍ਰਸਿੱਧ ਭੇਟ ਗਾਇਕ ਇੰਦਰਪਾਲ ਗੋਲਡੀ ਵਲੋਂ ਮਾਂ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਅੱਜ ਸ੍ਰੀ ਰਮਾਇਣ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਹਵਨਯੱਗ ਕੀਤਾ ਗਿਆ | ਇਸ ਮੌਕੇ ਪੰਡਿਤ ਕਿ੍ਸ਼ਨ ਕੁਮਾਰ ਜੋਸ਼ੀ ਨੇ ਸੰਗਤਾਂ ਨੂੰ ਸੇਵਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਲੰਗਰ ਵੀ ਅਤੁੱਟ ਵਰਤਿਆ | ਇਸ ਮੌਕੇ ਸ੍ਰੀ ਮਹੰਤ ਰਾਮ ਨਰਾਇਣ ਗਿਰ, ਮਹੰਤ ਗੋਬਿੰਦ ਦਾਸ ਗੋਪਾਲ ਮੋਚਨ ਵਾਲੇ ਸਮੇਤ ਵੱਡੀ ਗਿਣਤੀ 'ਚ ਸੰਤਾਂ-ਮਹੰਤਾਂ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ | ਭਾਈ ਭੂਰਾ ਸਿੰਘ ਚੱਠਾ, ਸੁਖਦੇਵ ਰਾਮ ਚੱਠਾ, ਰਾਜ ਚੱਠਾ ਅਤੇ ਅਵਤਾਰ ਚੰਦ ਮਾਝੀ ਦੇ ਕਵੀਸ਼ਰੀ ਜਥੇ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਪ੍ਰਧਾਨ ਭੂਸ਼ਣ ਜੈਨ, ਸੁਰੇਸ਼ ਵੋਹਰਾ, ਸ਼ਿਵਮ ਪਰੂਥੀ, ਮਨਪ੍ਰੀਤ ਸਿੰਘ ਗੋਬਿੰਦਗੜ੍ਹ, ਹਿਮਾਸੂ ਗੁਪਤਾ, ਪਾਰਸ ਜੈਨ, ਨਵਦੀਪ ਸ਼ਰਮਾ, ਨਵਦੀਪ ਬਾਂਸਲ ਖ਼ਜ਼ਾਨਚੀ, ਲਖਵਿੰਦਰ ਸਿੰਘ, ਇੰਦਰਪਾਲ ਗੋਲਡੀ, ਸ਼ੁਸੀਲ ਨਾਰੰਗ, ਹਰਿੰਦਰ ਸਿੰਘ ਦਿਓਲ, ਵਿਨੇ ਪੁਜਾਰੀ, ਹੇਮੰਤ ਪੁਜਾਰੀ ਸਾਲਾਸਰ ਧਾਮ, ਮਹੰਤ ਚੰਦ ਗਿਰ ਬੇਨੜਾ, ਸਵਾਮੀ ਮਨਜਿੰਦਰ ਪੁਰੀ ਟਿੱਬੇ ਵਾਲੇ, ਕੋਠਾਰੀ ਮਹੰਤ ਸੱਤਪਾਲ, ਮਹੰਤ ਗੋਪਾਲ ਦਾਸ ਹਥਨ, ਮਹੰਤ ਪ੍ਰੇਮ ਦਾਸ ਜਰਗ, ਰਾਜੇਸ਼ ਰਾਜੀ, ਦਿਨੇਸ਼ ਪਾਸੀ, ਤੇਜਾ ਹਲਵਾਈ, ਪ੍ਰੇਮ ਸ਼ਰਮਾ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਬੋਪਾਰਾਏ ਕਲਾਂ ਵਿਖੇ ਆਯੁਸ਼ ਵਿਭਾਗ ਵਲੋਂ ਆਯੁਰਵੈਦਿਕ ਤੇ ਹੋਮਿਓਪੈਥੀ ਕੈਂਪ ਅਗਲੀ ਖ਼ਬਰ ਲੋਕ ਸੇਵਾ ਸੁਸਾਇਟੀ ਵਲੋਂ 72ਵਾਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।