02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਜੀ.ਵੀ. ਟਰੇਡਰਜ਼ ਅਤੇ ਪ੍ਰਧਾਨ ਗਰੁੱਪ ਰਾਏਕੋਟ ਵਲੋਂ ਛੋਲੇ-ਪੂੜੀਆਂ ਤੇ ਕੜਾਹ ਦਾ ਲੰਗਰ ਲਗਾਇਆ

ਅਜੀਤ ਡੈਸਕ 01-02-2026
ਰਾਏਕੋਟ, 31 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਜੀ.ਵੀ ਟਰੇਡਰਜ਼ ਅਤੇ ਪ੍ਰਧਾਨ ਗਰੁੱਪ ਵਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਛੋਲੇ-ਪੂੜੀਆਂ ਅਤੇ ਕੜਾਹ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਠੇਕੇਦਾਰ ਬਾਵਾ ਸਿੰਘ ਗਿੱਲ, ਨਿਰਮਲ ਸਿੰਘ ਵਿਰਕ ਤੇ ਦਰਸ਼ਨ ਸਿੰਘ ਹੰਸਰਾ ਕਮਾਲਪੁਰਾ ਨੇ ਦੱਸਿਆ ਕਿ ਇਹ ਲੰਗਰ ਹਰ ਸਾਲ ਮਾਘ ਮਹੀਨੇ ਲਗਾਇਆ ਜਾਂਦਾ ਹੈ | ਇਸ ਮੌਕੇ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ, ਸੁਖਮਿੰਦਰ ਸਿੰਘ ਧੂਰਕੋਟ ਸਾਬਕਾ ਮੰਡੀ ਸੁਪਰਵਾਈਜ਼ਰ, ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦੇ ਸਾਬਕਾ ਪ੍ਰਧਾਨ ਰਸ਼ਵੀਰ ਸਿੰਘ ਬੁੱਧੂ, ਡਾ. ਨਿਰਭੈ ਸਿੰਘ, ਡਾ. ਚਮਕੌਰ ਸਿੰਘ, ਮੋਹਿਤ ਜੈਨ, ਐਕਸਾਈਜ਼ ਇੰਸਪੈਕਟਰ ਗੁਰਦੀਪ ਸਿੰਘ, ਅਕਾਊਟੈਂਟ ਯੂਨੀਅਨ ਦੇ ਆਗੂ ਅਮਨ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਇਯਾਲੀ ਵਲੋਂ ਸਪੋਰਟਸ ਕਲੱਬ ਸਰਾਭਾ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ ਅਗਲੀ ਖ਼ਬਰ ਬੋਪਾਰਾਏ ਕਲਾਂ ਵਿਖੇ ਆਯੁਸ਼ ਵਿਭਾਗ ਵਲੋਂ ਆਯੁਰਵੈਦਿਕ ਤੇ ਹੋਮਿਓਪੈਥੀ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।