02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਗਰ ਕੌਂਸਲ ਜਗਰਾਉਂ ਦੇ ਨਵੇਂ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਦਾ ਮੁਹੱਲਾ ਰਵਿਦਾਸਪੁਰਾ ਵਿਖੇ ਵਿਸ਼ੇਸ਼ ਸਨਮਾਨ

ਅਜੀਤ ਡੈਸਕ 01-02-2026
ਜਗਰਾਉਂ, 31 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਸ਼ਹਿਰ ਦੇ ਵਾਰਡ ਨੰਬਰ 18 'ਚ ਮੁਹੱਲਾ ਰਵਿਦਾਸਪੁਰਾ ਵਿਖੇ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ ਦੇ ਗ੍ਰਹਿ ਵਿਖੇ ਸਮਾਗਮ ਦੌਰਾਨ ਵਾਰਡ ਵਾਸੀਆਂ ਵਲੋਂ ਨਗਰ ਕੌਂਸਲ ਦੇ ਨਵੇਂ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਯ ਮੌਕੇ ਨਵੇਂ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਰਹਿੰਦੇ ਸਮੇਂ 'ਚ ਸ਼ਹਿਰ ਦੀ ਬਿਹਤਰੀ ਲਈ ਨਗਰ ਕੌਂਸਲ ਦੇ ਰੁਕੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਬਿਨਾਂ ਭੇਦਭਾਵ ਤੋਂ ਕਰਵਾਉਣਗੇ | ਇਸ ਮੌਕੇ 'ਆਪ' ਆਗੂ ਤੇ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹਨ | ਇਸ ਮੌਕੇ ਸਾਬਕਾ ਕੌਂਸਲਰ ਰਵਿੰਦਰ ਸੱਭਰਵਾਲ, ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ, ਠੇਕੇਦਾਰ ਰਾਜ ਭਾਰਦਵਾਜ, ਸੁਰਜੀਤ ਸਿੰਘ, ਨਿਰਭੈ ਸਿੰਘ, ਚੌਧਰੀ ਚਰਨ ਸਿੰਘ, ਦਰਸ਼ਨ ਸਿੰਘ ਕਾਲੀਆ, ਬਾਬਾ ਰਜਿੰਦਰ ਸਿੰਘ, ਬੂਟਾ ਸਿੰਘ ਗਿੱਲ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਰਾਮ ਕੁਮਾਰ, ਪ੍ਰਵੀਨ ਖੁਰਾਣਾ, ਚਰਨਜੀਤ ਸਿੰਘ, ਗੁਰਲਾਲ ਸਿੰਘ ਕੈਂਥ ਅਤੇ ਤੀਰਥ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ -ਸਕੁਐਸ਼ ਆਨ ਫਾਇਰ- ਅਨਾਹਤ ਸੈਮੀਫਾਈਨਲ 'ਚ ਪਹੁੰਚੀ <br/> ਅਗਲੀ ਖ਼ਬਰ ਵਿਧਾਇਕ ਇਯਾਲੀ ਵਲੋਂ ਸਪੋਰਟਸ ਕਲੱਬ ਸਰਾਭਾ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।