22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗੁਰਮਤਿ ਭਵਨ ਵਿਖੇ ਅੱਖਾਂ ਦੇ ਚੈੱਕਅੱਪ/ਆਪ੍ਰੇਸ਼ਨ ਕੈਂਪ ਦਾ ਸੈਂਕੜੇ ਮਰੀਜ਼ਾਂ ਨੇ ਲਾਹਾ ਲਿਆ

ਅਜੀਤ ਡੈਸਕ 18-02-2026
ਮੁੱਲਾਂਪੁਰ-ਦਾਖਾ, 17 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਅੱਡਾ ਦਾਖਾ ਵਿਖੇ ਮਨਜੀਤ ਸਿੰਘ ਗਰੈਵਸੈਂਡ ਕੈਂਟ ਯੂ.ਕੇ, ਪਰਮਜੀਤ ਕੌਰ ਯੂ.ਕੇ. ਦੇ ਸਹਿਯੋਗ ਨਾਲ ਗੁਰਮਤਿ ਭਵਨ ਦੇ ਪ੍ਰਬੰਧਕਾਂ ਵਲੋਂ ਅੱਖਾਂ ਦਾ 102ਵਾਂ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਚਿੱਟਾ ਮੋਤੀਆ, ਝਿੱਲੀ, ਅੱਖਾਂ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਕਰੀਬ 410 ਮਰੀਜ਼ ਚੈੱਕਅੱਪ ਲਈ ਪਹੁੰਚੇ | ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੁੱਲ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਚੈੱਕਅੱਪ ਉਪਰੰਤ ਚਿੱਟੇ ਮੋਤੀਏ ਤੋਂ ਪੀੜਤ 165 ਮਰੀਜ਼ਾਂ ਦੇ ਬਿਨਾਂ ਟਾਂਕਾ ਵਿਧੀ ਆਪ੍ਰੇਸ਼ਨ ਹੋਏ | ਡਾਕਟਰਾਂ ਵਲੋਂ 3 ਮਰੀਜ਼ਾਂ ਦੇ ਭੈਂਗੇਪਣ ਅਤੇ 30 ਮਰੀਜ਼ਾਂ ਦੀ ਯੈਗ ਲੇਜ਼ਰ ਲਈ ਰਜਿਸਟ੍ਰੇਸ਼ਨ ਕੀਤੀ ਗਈ | ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਕਿ ਅੱਖ ਦੀ ਪੁਤਲੀ ਪੂਰੇ ਤੌਰ 'ਤੇ ਖ਼ਰਾਬ ਹੋਣ ਨਾਲ ਨਿਗ੍ਹਾ ਬੰਦ ਹੋ ਜਾਂਦੀ ਹੈ, ਇਸ ਦਾ ਇਲਾਜ ਪੁਤਲੀ ਦਾ ਬਦਲਣਾ ਹੀ ਹੈ, ਜਿਸ ਨੂੰ ਕੋਰਨਿਆਂ ਟਰਾਂਸਪਲਾਂਟ ਕਿਹਾ ਜਾਂਦਾ ਹੈ | ਗੁਰਮਤਿ ਭਵਨ ਵਿਖੇ ਮੁਫ਼ਤ ਆਪ੍ਰੇਸ਼ਨ ਕੈਂਪ ਵਿਚ ਸਾਰੇ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ, ਹੋਰ ਲੰਗਰ-ਪਾਣੀ ਦੀ ਸੇਵਾ ਗੁਰਮਤਿ ਭਵਨ ਦੀ ਵਲੰਟੀਅਰ ਟੀਮ ਲੜਕੇ-ਲੜਕੀਆਂ ਵਲੋਂ ਹੋ ਰਹੀ ਹੈ | ਇਨ੍ਹਾਂ ਮਰੀਜ਼ਾਂ ਨੂੰ ਕੁਝ ਦਿਨ ਗੁਰਮਤਿ ਭਵਨ ਵਿਖੇ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ | ਡਾ: ਸੁਖਦੇਵ ਸਿੰਘ ਧਾਲੀਵਾਲ, ਡਾ: ਅਮਰਪ੍ਰੀਤ ਸਿੰਘ ਦਿਓਲ, ਰਵਿੰਦਰ ਕੁਮਾਰ ਲੂਥਰਾ ਵਲੋਂ ਅੱਖਾਂ ਦੇ ਮੁਫ਼ਤ ਕੈਂਪ ਲਈ ਸਹਿਯੋਗ ਵਾਲੇ ਮਨਜੀਤ ਸਿੰਘ ਗਰੈਵਸੈਂਡ ਕੈਂਟ ਯੂ.ਕੇ., ਪਰਮਜੀਤ ਕੌਰ ਯੂ.ਕੇ. ਦਾ ਸਨਮਾਨ ਕੀਤਾ ਗਿਆ | ਗੁਰਮਤਿ ਭਵਨ 'ਚ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕੈਂਪ ਸਮੇਂ ਡਾ: ਰੂਹੀ ਦਿਓਲ, ਨਵਕਿਰਨਪ੍ਰੀਤ ਕੌਰ ਗਰੇਵਾਲ, ਮਨੀਸ਼ ਜੈਨ, ਕੰਵਰਦੀਪ ਸਿੰਘ ਧੰਨਾ ਸਿੱਧੂ, ਅਵਤਾਰ ਸਿੰਘ ਸੇਖੋਂ, ਕਮਲਜੀਤ ਸਿੰਘ ਕਾਕੂ, ਸੰਦੀਪ ਸਿੰਘ ਸੇਖੋਂ, ਅਮਨਦੀਪ ਸਿੰਘ ਸੇਖੋਂ, ਤਨਵੀਰ ਸਿੰਘ ਸੇਖੋਂ, ਕੈਪਟਨ ਮੇਜਰ ਸਿੰਘ, ਸੁਖਦੀਪ ਸਿੰਘ ਸੁੱਖਾ, ਜਗਮੋਹਨ ਸਿੰਘ ਜੱਗਾ, ਹੋਰ ਵਲੰਟੀਅਰ ਮੌਜੂਦ ਰਹੇ |
ਪਿਛਲੀ ਖ਼ਬਰ ਪੱਤਰਕਾਰ ਤੇਜਿੰਦਰ ਸਿੰਘ ਚੱਢਾ ਦੀ ਮਾਤਾ ਬਸੰਤ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ 'ਆਪ' ਸਰਕਾਰ ਹੇਠ ਪੰਜਾਬ ਵਿਚ ਕਾਨੂੰਨ ਵਿਵਸਥਾ ਫੇਲ੍ਹ ਤੇ ਵਿਕਾਸ ਕੰਮ ਠੱਪ-ਸੰਧੂ/ਈਸੇਵਾਲ/ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।