16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਦਸਮੇਸ਼ ਸਪੋਰਟਸ ਕਲੱਬ ਵਲੋਂ ਪਿੰਡ ਆਂਡਲੂ ਵਿਖੇ 14ਵੇਂ ਟੂਰਨਾਮੈਂਟ ਦਾ ਪੋਸਟਰ ਜਾਰੀ • 25 ਤੋਂ 28 ਫਰਵਰੀ ਤੱਕ ਹੋਵੇਗਾ ਟੂਰਨਾਮੈਂਟ

ਅਜੀਤ ਡੈਸਕ 19-02-2026
ਰਾਏਕੋਟ, 18 ਫਰਵਰੀ (ਸੁਸ਼ੀਲ)-ਦਸਮੇਸ਼ ਸਪੋਰਟਸ ਕਲੱਬ ਵਲੋਂ 14ਵਾਂ ਦਸਮੇਸ਼ ਟੂਰਨਾਮੈਂਟ ਪਿੰਡ ਆਂਡਲੂ ਵਿਖੇ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 25 ਤੋਂ 28 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ | ਇਸ 14ਵੇਂ ਦਸਮੇਸ਼ ਟੂਰਨਾਮੈਂਟ ਦਾ ਪੋਸਟਰ ਅੱਜ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਪ੍ਰਧਾਨ ਜਗਰਾਜ ਸਿੰਘ ਅਤੇ ਕਲੱਬ ਮੈਂਬਰਾਂ ਵਲੋਂ ਪਿੰਡ ਦੇ ਸਮੂਹ ਪਤਵੰਤੇ ਸੱਜਣਾਂ ਅਤੇ ਪ੍ਰਵਾਸੀ ਪੰਜਾਬੀ ਵੀਰਾਂ ਦੀ ਮੌਜੂਦਗੀ ਵਿਚ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਕਲੱਬ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਤੇ ਪ੍ਰਧਾਨ ਜਗਰਾਜ ਸਿੰਘ ਤੂਰ ਨੇ ਦੱਸਿਆ ਇਹ ਟੂਰਨਾਮੈਂਟ 13 ਸਾਲ ਦੇ ਲੰਮੇ ਵਕਫ਼ੇ ਤੋਂ ਬਾਅਦ ਹੋਣ ਜਾ ਰਿਹਾ ਹੈ | ਜਿਸ ਵਿਚ ਉਨ੍ਹਾਂ ਨੂੰ ਪ੍ਰਵਾਸੀ ਪੰਜਾਬੀ ਵੀਰਾਂ ਅਤੇ ਪਿੰਡ ਵਾਸੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਖੇਡ ਮੇਲੇ ਦੌਰਾਨ 25 ਫਰਵਰੀ ਨੂੰ ਫੁੱਟਬਾਲ 40 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ | 27 ਫਰਵਰੀ ਨੂੰ ਫੁੱਟਬਾਲ ਓਪਨ ਦੇ ਮੁਕਾਬਲੇ ਤੇ 28 ਫ਼ਰਵਰੀ ਨੂੰ ਕਬੱਡੀ 75 ਕਿੱਲੋ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਟੂਰਨਾਮੈਂਟ ਦੌਰਾਨ ਕਮੇਟੀ ਵਲੋਂ ਗੁਰਸਿੱਖ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ਤੇ ਨਸ਼ਾ ਕਰਕੇ ਖੇਡਣ ਵਾਲੀਆ ਟੀਮਾਂ ਨੂੰ ਟੂਰਨਾਮੈਂਟ ਦਾ ਹਿੱਸਾ ਨਹੀ ਬਣਨ ਦਿੱਤਾ ਜਾਵੇਗਾ | ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਪ੍ਰਧਾਨ ਜਗਰਾਜ ਸਿੰਘ ਤੋਂ ਇਲਾਵਾ ਗੁਰਦੀਪ ਸਿੰਘ ਗਰੇਵਾਲ, ਰਣਜੀਤ ਸਿੰਘ ਨੀਟਾ, ਪੰਚ ਜਸਵੰਤ ਸਿੰਘ, ਪੰਚ ਲਛਮਣ ਸਿੰਘ, ਹਰਵੀਰ ਸਿੰਘ ਪੰਚ, ਸੰਨੀ ਫੌਜੀ, ਗੱਗੀ, ਹਰਦਿਆਲ ਸਿੰਘ, ਬਲਰਾਜ ਸਿੰਘ ਬਿੱਲੂ, ਦਰਸ਼ਨ ਸਿੰਘ ਤੂਰ, ਅਮਨਦੀਪ ਸਿੰਘ ਤੂਰ, ਬੱਬਲੂ ਗਰੇਵਾਲ, ਦਲੀਪ ਸਿੰਘ ਗਰੇਵਾਲ, ਅਵਤਾਰ ਸਿੰਘ ਤਾਰ, ਰਣਦੀਪ ਸਿੰਘ, ਬੀਰੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇਕ ਰੋਜ਼ਾ ਨਾਟ ਫੈਸਟੀਵਲ 24 ਨੂੰ-ਪੱਬੀਆਂ ਅਗਲੀ ਖ਼ਬਰ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।