16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 'ਤੇ ਮਾਂ ਬੋਲੀ ਨੂੰ ਪ੍ਰਫ਼ੁੱਲਿਤ ਕਰਨ ਦਾ ਯਤਨ ਕਰੀਏੇ-ਅਮਰੀਕ ਸਿੰਘ ਤਲਵੰਡੀ

ਅਜੀਤ ਡੈਸਕ 19-02-2026
ਮੁੱਲਾਂਪੁਰ-ਦਾਖਾ, 18 ਫਰਵਰੀ (ਨਿਰਮਲ ਸਿੰਘ ਧਾਲੀਵਾਲ)-21 ਫਰਵਰੀ ਨੂੰ ਅੰਤਰ-ਰਾਸ਼ਟਰੀ ਭਾਸ਼ਾ ਦਿਵਸ ਮੌਕੇ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਸਤਿਕਾਰ ਵਿਚ ਪ੍ਰੋਗਰਾਮ ਉਲੀਕ ਕੇ ਇਸ ਦੇ ਮਾਣ ਵਿਚ ਹੋਰ ਵਾਧਾ ਕਰੀਏ, ਕਿਉਂਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੀਏ ਕਿਉਂ ਇਹ ਭਾਸ਼ਾ ਸਿਰਫ਼ ਸ਼ਬਦ ਨਹੀਂ, ਬਲਕਿ ਸਾਡੀ ਪਛਾਣ, ਸੱਭਿਆਚਾਰ ਤੇ ਵਿਰਾਸਤ ਦਾ ਹਿੱਸਾ ਹੈ | ਇਸ ਨੂੰ ਸੰਭਾਲਣ ਅਤੇ ਇਸ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਲੇਖਕ, ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਵਲੋਂ ਕੀਤਾ ਗਿਆ | ਤਲਵੰਡੀ ਕਿਹਾ ਕਿ ਚੰਗਾ ਹੋਵੇਗਾ, ਜੇਕਰ ਨਿੱਜੀ ਸਕੂਲ ਮਾਤ ਭਾਸ਼ਾ ਦਿਵਸ ਤੋਂ ਪਹਿਲਾਂ ਆਪਣੇ ਸਕੂਲ ਦੇ ਮੁੱਖ ਦੁਆਰ 'ਤੇ ਸਕੂਲ ਦਾ ਨਾਂਅ ਪੰਜਾਬੀ ਭਾਸ਼ਾ ਵਿਚ ਲਿਖ ਦੇਣ | ਅਮਰੀਕ ਸਿੰਘ ਤਲਵੰਡੀ ਸੁਨੇਹਾ ਦਿੱਤਾ ਕਿ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਪੜ੍ਹੀਆਂ ਜਾਣ, ਇਥੋਂ ਤੱਕ ਕਿ ਪੱਤਰ ਵਿਹਾਰ ਵੀ ਪੰਜਾਬੀ ਵਿਚ ਸ਼ੁਰੂ ਕੀਤਾ ਜਾਵੇ | ਤਲਵੰਡੀ ਕਿਹਾ ਕਿ ਜਦੋਂ ਕੋਈ ਭਾਸ਼ਾ ਸੱਦਾ ਦੇਣ ਜੋਗੀ ਵੀ ਨਾ ਰਹੇ, ਓਦੋਂ ਸਾਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ, ਅੱਜ-ਕੱਲ੍ਹ ਵਿਆਹ-ਸ਼ਾਦੀਆਂ ਦੇ ਬਹੁਤੇ ਕਾਰਡ ਅੰਗਰੇਜ਼ੀ ਵਿਚ ਆ ਰਹੇ ਹਨ | ਤਲਵੰਡੀ ਕਿਹਾ ਕਿ ਆਓ ਪੰਜਾਬੀ ਭਾਸ਼ਾ ਨੂੰ ਪ੍ਰਫ਼ੁੱਲਿਤ ਕਰਨ ਲਈ ਹੰਭਲਾ ਮਾਰੀਏ ਤਾਂ ਜੋ ਯੂਨੈਸਕੋ ਦੀ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਬਾਰੇ ਕੀਤੀ ਭਵਿੱਖਬਾਣੀ ਨੂੰ ਝੂਠਾ ਸਾਬਿਤ ਕਰ ਸਕੀਏ, ਜਦੋਂ ਕੋਈ ਭਾਸ਼ਾ ਖ਼ਤਮ ਹੁੰਦੀ ਹੈ, ਉਦੋਂ ਇਕੱਲੀ ਭਾਸ਼ਾ ਖ਼ਤਮ ਨਹੀਂ ਹੁੰਦੀ, ਉਹ ਆਪਣੇ ਨਾਲ ਆਪਣੀ ਅਮੀਰ ਵਿਰਾਸਤ ਵੀ ਲੈ ਕੇ ਜਾਂਦੀ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਕਿੱਲੀ ਚਾਹਲਾਂ ਰੈਲੀ ਫਲਾਪ ਰਹੀ-ਦਿਉਲ ਅਗਲੀ ਖ਼ਬਰ ਅਮਰਜੀਤ ਕੌਰ ਦੀ ਯਾਦ 'ਚ ਹਾਈ ਤੇ ਪ੍ਰਾਇਮਰੀ ਸਕੂਲ ਨੂੰ 33 ਹਜ਼ਾਰ ਰੁਪਏ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।