05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਰਕਾਰੀ ਪ੍ਰਾਇਮਰੀ ਸਕੂਲ ਸੋਹੀਆਂ ਦੇ ਬੱਚਿਆਂ ਨੂੰ ਹਰਪ੍ਰੀਤ ਸਿੰਘ ਸੋਹੀ ਤੇ ਗੁਰਦੀਪ ਕੌਰ ਗਰੇਵਾਲ ਵਲੋਂ ਕੋਟੀਆਂ ਤੇ ਬੂਟ ਦਿੱਤੇੇ

ਅਜੀਤ ਡੈਸਕ 21-02-2026
ਚੌਕੀਮਾਨ, 20 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਸੋਹੀਆਂ ਵਿਖੇ ਓਵਰਸੀਜ਼ ਸੁਸਾਇਟੀ ਕੈਨੇਡਾ ਦੇ ਚੇਅਰਮੈਨ ਰਣਜੀਤ ਸਿੰਘ ਸੋਹੀ ਦੇ ਸਪੁੱਤਰ ਹਰਪ੍ਰੀਤ ਸਿੰਘ ਸੋਹੀ ਅਤੇ ਗੁਰਦੀਪ ਕੌਰ ਗਰੇਵਾਲ ਵਲੋਂ ਸਕੂਲ ਦੇ ਬੱਚਿਆਂ ਨੂੰ ਕੋਟੀਆਂ ਤੇ ਬੂਟ ਵੰਡੇ ਗਏ | ਇਸ ਮੌਕੇ ਸਰਪੰਚ ਕੁਲਵੰਤ ਸਿੰਘ ਸੋਹੀਆਂ, ਸਾਬਕਾ ਸਰਪੰਚ ਸੁਖਦੇਵ ਸਿੰਘ ਸੋਹੀਆਂ, ਪ੍ਰਧਾਨ ਗੁਰਦੇਵ ਸਿੰਘ ਸੋਹੀਆਂ ਤੇ ਸਾਬਕਾ ਪੰਚ ਦਲਵਿੰਦਰ ਸਿੰਘ ਕਾਕਾ ਸਿੱਧੂ ਨੇ ਕਿਹਾ ਕੇ ਓਵਰਸੀਜ਼ ਸੁਸਾਇਟੀ ਕੈਨੇਡਾ ਦੇ ਚੇਅਰਮੈਨ ਰਣਜੀਤ ਸਿੰਘ ਸੋਹੀ ਦੀ ਅਗਵਾਈ ਵਿਚ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੇ ਸਮਾਨ ਸਮੇਤ ਲੋੜੀਂਦੀਆਂ ਵਸਤਾਂ ਤਾਂ ਦਿੰਦੇ ਹਨ ਤੇ ਨਾਲ ਹੀ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰਦੇ ਹਨ | ਇਸ ਮੌਕੇ ਹਰਪ੍ਰੀਤ ਸਿੰਘ ਸੋਹੀ ਅਤੇ ਗੁਰਦੀਪ ਕੌਰ ਗਰੇਵਾਲ ਨੇ ਸਕੂਲ ਸਟਾਫ਼ ਨੂੰ ਭਰੋਸਾ ਦਿਵਾਇਆ ਕਿ ਉਹ ਸਕੂਲ ਸਟਾਫ਼ ਦਾ ਹਰ ਪੱਖੋ ਸਹਿਯੋਗ ਕਰਦੇ ਰਹਿਣਗੇ ਤੇ ਬੱਚਿਆਂ ਨੂੰ ਪੜ੍ਹਨ ਵਿਚ ਹਰ ਮਦਦ ਕੀਤੀ ਜਾਵੇਗੀ | ਇਸ ਮੌਕੇ ਸਮੁੱਚੇ ਸਕੂਲ ਸਟਾਫ਼ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਲੈਕਚਰਾਰ ਦਵਿੰਦਰ ਸਿੰਘ, ਲੈਕਚਰਾਰ ਕੁਲਵਿੰਦਰ ਸਿੰਘ ਅਤੇ ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਤੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪੋਨਾ ਵਿਖੇ ਮਾਤਾ ਪਰਮਿੰਦਰ ਕੌਰ ਦੀ ਯਾਦ 'ਚ ਸਟੇਸ਼ਨਰੀ ਦਾ ਸਾਮਾਨ ਤੇ ਬੈੱਗ ਦਿੱਤੇ ਅਗਲੀ ਖ਼ਬਰ ਵਿਧਾਇਕ ਇਯਾਲੀ ਦੇ ਯਤਨਾ ਨੂੰ ਪਿਆ ਬੂਰ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।