27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ 'ਚ ਕੋਰ ਕਮੇਟੀ ਦਾ ਗਠਨ • 'ਪੰਜਾਬ ਬਚਾਓ ਸੁਖਬੀਰ ਬਾਦਲ ਲਿਆਓ' ਤਹਿਤ 1 ਮਾਰਚ ਦੀ ਦਾਖਾ ਰੈਲੀ 'ਚ ਭਰਵੀਂ ਸ਼ਮੂਲੀਅਤ ਕਰਾਂਗੇ-ਬਲਵਿੰਦਰ ਸੰਧੂ

ਅਜੀਤ ਡੈਸਕ 28-02-2026
ਰਾਏਕੋਟ, 27 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਹਲਕਾ ਰਾਏਕੋਟ ਪੱਧਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਮੁਤਾਬਿਕ ਪਾਰਟੀ ਦੀ ਮਜ਼ਬੂਤੀ ਲਈ ਕੋਰ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਬੂਥ ਲੈਵਲ ਤੱਕ ਪਾਰਟੀ ਦੀ ਪਕੜ ਮਜ਼ਬੂਤ ਹੋ ਸਕੇ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਰਾਏਕੋਟ ਵਿਚ ਕੋਰ ਕਮੇਟੀ ਦੇ ਕੀਤੇ ਗਠਨ ਅਨੁਸਾਰ ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ, ਡਾ: ਸੁਖਦੇਵ ਸਿੰਘ ਕੇ.ਡੀ ਗੋਬਿੰਦਗੜ੍ਹ, ਦਲਵੀਰ ਸਿੰਘ ਕਾਕਾ ਭੈਣੀ ਬੜਿੰਗਾ, ਕਮਲਜੀਤ ਸਿੰਘ ਬਰ੍ਹਮੀ, ਕੁਲਵੰਤ ਸਿੰਘ ਬੱਗੂ ਕਲਸੀਆਂ, ਪ੍ਰਕਾਸ਼ ਸਿੰਘ ਬੁਰਜ ਹਰੀ ਸਿੰਘ, ਸ਼ਿੰਦਰਪਾਲ ਸਿੰਘ ਬੁਰਜ ਨਕਲੀਆਂ, ਸੁਖਦੇਵ ਸਿੰਘ ਤਲਵੰਡੀ ਰਾਏ, ਦਰਸ਼ਨ ਸਿੰਘ ਹੇਰਾਂ, ਭੁਪਿੰਦਰ ਸਿੰਘ ਉਮਰਪੁਰਾ, ਸੁਖਦੇਵ ਸਿੰਘ ਸੀਲੋਆਣੀ, ਅਵਤਾਰ ਸਿੰਘ ਹਿੱਸੋਵਾਲ, ਮੇਹਰ ਸਿੰਘ ਸੁਧਾਰ, ਚਰਨ ਸਿੰਘ ਹਲਵਾਰਾ, ਕੈਪਟਨ ਪ੍ਰੀਤਮ ਸਿੰਘ ਟੂਸਾ, ਕਮਿੱਕਰ ਸਿੰਘ ਅੱਬੂਵਾਲ, ਹਰਪਾਲ ਸਿੰਘ ਪਾਲੀ ਬੜੈਚ, ਰਾਜ ਸਿੰਘ ਸੱਤੋਵਾਲ, ਦਰਬਾਰਾ ਸਿੰਘ ਕਾਲਸਾਂ, ਮਨਪ੍ਰੀਤ ਸਿੰਘ ਨੱਥੋਵਾਲ, ਸੁਖਜੀਤ ਸਿੰਘ ਬੱਗੀ ਝੋਰੜਾਂ, ਡਾ.ਬਲਵਿੰਦਰ ਸਿੰਘ ਚੱਕ ਭਾਈਕਾ, ਹੈਪੀ ਬੱਸੀਆਂ, ਸੁਖਜਿੰਦਰ ਸਿੰਘ ਸ਼ਾਹਜਹਾਨਪੁਰ, ਗੁਰਦਾਸ ਸਿੰਘ ਕੁੱਲਾਪੱਤੀ, ਦੇਸਰਾਜ ਮਲੇਰਕੋਟਲਾ ਰੋਡ ਰਾਏਕੋਟ, ਮਾ: ਬਲਜਿੰਦਰ ਸਿੰਘ ਗਰੇਵਾਲ ਰਾਏਕੋਟ, ਮੇਜਰ ਸਿੰਘ ਜੌਹਲਾਂ ਰੋਡ, ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ, ਪਵਨ ਧਾਲੀਵਾਲ ਮੁਹੱਲਾ ਵਾਲਮੀਕਿ, ਗੁਰਸ਼ਰਨ ਸਿੰਘ ਬੜੂੰਦੀ, ਬਲਵੀਰ ਸਿੰਘ ਬ੍ਰਹਮਪੁਰ, ਕੁਲਵਿੰਦਰ ਸਿੰਘ ਬੱਬੂ ਰਛੀਨ, ਸੈਕਟਰੀ ਰਛਪਾਲ ਸਿੰਘ ਮਹੇਰਨਾ ਕਲਾਂ, ਕੁਲਵੰਤ ਸਿੰਘ ਨੰਗਲ ਕਲਾਂ, ਗੁਰਵਿੰਦਰ ਸਿੰਘ ਪੱਖੋਵਾਲ, ਰਘਬੀਰ ਸਿੰਘ ਡਾਂਗੋਂ, ਗੁਰਜੀਤ ਸਿੰਘ ਅਕਾਲਗੜ, ਚਰਨ ਸਿੰਘ ਨੱਥੋਵਾਲ ਨੂੰ ਕੋਰ ਕਮੇਟੀ ਵਿਚ ਚੁਣਿਆ ਗਿਆ | ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਪਿ੍ੰਸੀਪਲ ਹਰਜੀਤ ਸਿੰਘ ਜਲਾਲਦੀਵਾਲ, ਪਿ੍ਤਪਾਲ ਸਿੰਘ ਬਾਗਾ ਭੈਣੀ ਦਰੇੜਾ, ਲਾਲ ਸਿੰਘ ਬੱਸੀਆਂ, ਹਰਬੰਸ ਸਿੰਘ ਰਛੀਨ, ਰਮਨਦੀਪ ਸਿੰਘ ਅਕਾਲਗੜ੍ਹ, ਪ੍ਰੇਮ ਸਿੰਘ ਜਲਾਲਦੀਵਾਲ, ਕੁਲਬੀਰ ਸਿੰਘ ਜੰਡ, ਵੇਦ ਪ੍ਰਕਾਸ਼ ਰਾਵਲ ਬੱਸੀਆਂ, ਸਾਬਕਾ ਕੌਂਸਲਰ ਨਛੱਤਰ ਸਿੰਘ ਰਾਏਕੋਟ, ਸੁਖਦੇਵ ਸਿੰਘ ਢਿੱਲੋਂ ਲੋਹਟਬੱਦੀ ਸ਼ਾਮਿਲ ਹੋਏ | ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1 ਮਾਰਚ ਨੂੰ ਦਾਖਾ ਵਿਖੇ 'ਪੰਜਾਬ ਬਚਾਓ ਸੁਖਬੀਰ ਬਾਦਲ ਲਿਆਓ' ਤਹਿਤ ਮਹਾਂਰੈਲੀ ਹੋ ਰਹੀ ਹੈ, ਜਿਸ ਰੈਲੀ ਦੀ ਸਫ਼ਲਤਾ ਲਈ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸੈਂਕੜੇ ਅਕਾਲੀ ਵਰਕਰਾਂ ਦਾ ਵਿਸ਼ਾਲ ਕਾਫ਼ਲਾ ਸ਼ਾਮਿਲ ਹੋਵੇਗਾ | ਜਿਸ ਸਭ ਦੀਆਂ ਤਿਆਰੀਆਂ ਲਈ ਅੱਜ ਸਮੂਹ ਸਰਕਲ ਪ੍ਰਧਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਅਖ਼ੀਰ ਵਿਚ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਇਹ ਵੀ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜਲਦ ਮੀਟਿੰਗ ਕਰਕੇ ਹਲਕਾ ਰਾਏਕੋਟ ਵਿਚ ਵਰਕਿੰਗ ਕਮੇਟੀ, ਸਰਕਲ ਕਮੇਟੀ, ਬੂਥ ਕਮੇਟੀ, ਯੂਥ ਅਕਾਲੀ ਦਲ ਦੇ ਢਾਂਚੇ, ਇਸਤਰੀ ਅਕਾਲੀ ਦਲ ਦੇ ਢਾਂਚੇ ਦਾ ਸੁਧਾਰ ਕਰਕੇ ਪਾਰਟੀ ਨੂੰ ਹਰ ਪੱਖੋਂ ਮਜ਼ਬੂਤ ਕੀਤਾ ਜਾਵੇਗਾ | ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਆਂਡਲੂ ਕੋਆਰਡੀਨੇਟਰ ਜਥੇਦਾਰ ਹਲਕਾ ਰਾਏਕੋਟ, ਸੁਖਰਾਜ ਸਿੰਘ ਮਹੇਰਨਾਂ ਪ੍ਰਧਾਨ ਸਰਕਲ ਪੱਖੋਵਾਲ, ਬਲਵਿੰਦਰ ਸਿੰਘ ਸੱਤੋਵਾਲ ਪ੍ਰਧਾਨ ਸਰਕਲ ਬੱਸੀਆਂ, ਗੁਰਚੀਨ ਸਿੰਘ ਸੁਧਾਰ, ਪੀਏ ਕਮਲਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਦੀ ਸੂਬਾ ਪੱਧਰੀ ਅੱਜ ਦੀ ਬਰਨਾਲਾ ਰੈਲੀ 'ਆਪ' ਸਰਕਾਰ ਦੇ ਕਫ਼ਨ 'ਚ ਆਖਰੀ ਕਿੱਲ ਸਾਬਿਤ ਹੋਵੇਗੀ-ਭੈਣੀ ਅਗਲੀ ਖ਼ਬਰ ਬਾਬਾ ਜਰਨੈਲ ਸਿੰਘ ਅਖਾੜਾ ਵਲੋਂ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।