20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਜੀ.ਟੀ.ਬੀ. ਦਾਖਾ ਕਾਲਜ ਖੇਡ ਸਮਾਰੋਹ 'ਚ ਪਿਸਟਲ ਨਿਸ਼ਾਨੇਬਾਜ਼ ਮਲਾਇਕਾ ਗੋਇਲ ਦਾ ਸਨਮਾਨ

ਅਜੀਤ ਡੈਸਕ 01-03-2026

ਮੁੱਲਾਂਪੁਰ-ਦਾਖਾ, 28 ਫਰਵਰੀ (ਨਿਰਮਲ ਸਿੰਘ ਧਾਲੀਵਾਲ)-20 ਵਰਿ੍ਹਆਂ ਦੀ ਉਮਰ ਤੋਂ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਤਗਮਿਆਂ ਦੀ ਝੜੀ ਲਗਾ ਦੇਣ ਵਾਲੀ ਪਿਸਟਲ ਨਿਸ਼ਾਨੇਬਾਜ਼ ਮਲਾਇਕਾ ਗੋਇਲ ਦੇ ਜੀ.ਟੀ.ਬੀ ਕਾਲਜ ਦਾਖਾ (ਲੁਧਿ:) ਪਹੁੰਚਣ 'ਤੇ ਕਾਲਜ ਪਿ੍ੰਸੀਪਲ ਡਾ: ਸੰਦੀਪ ਕਟਾਰੀਆ, ਸਮੁੱਚੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ | ਕਾਲਜ ਦੇ ਖੇਡ ਸਮਾਰੋਹ ਦੇ ਮੰਚ 'ਤੇ ਸੁਸ਼ੋਭਿਤ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਪਿਸਟਲ ਨਿਸ਼ਾਨੇਬਾਜ਼ ਗੋਇਲ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਖੇਡ ਉਹੀ ਚੁਣੀ ਜਾਵੇ, ਜਿਸ ਵਿਚ ਖਿਡਾਰੀ ਦਾ ਧਿਆਨ ਹੋਵੇ | ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ, ਡਾ: ਮਨੂਦੀਪ ਕੌਸ਼ਲ, ਟਰੱਸਟੀ ਅਪਰਅਪਾਰ ਸਿੰਘ, ਰਮਿੰਦਰ ਸਿੰਘ ਬਾਜਵਾ, ਜਸਵਿੰਦਰ ਸਿੰਘ ਸੇਖੋਂ, ਕਾਲਜ ਦੇ ਰਿਟਾ: ਪ੍ਰੋਫੈਸਰ ਰਣਜੀਤ ਕੌਰ, ਸੁਖਵੰਤ ਸਿੰਘ ਮੋਹੀ, ਜਗਦੀਸ਼ ਸਿੰਘ ਪਮਾਲ, ਐਡਵੋਕੇਟ ਜਸਵੀਰ ਸਿੰਘ, ਹਰਜਿੰਦਰ ਸਿੰਘ ਬਿੱਟੂ, ਜਸਬੀਰ ਕੌਰ ਵਲੋਂ ਦੁਸ਼ਾਲਾ ਅਤੇ ਯਾਦਗਾਰੀ ਭੇਟ ਕਰਕੇ ਮਲਾਇਕਾ ਗੋਇਲ ਨੂੰ ਸਨਮਾਨਿਤ ਕੀਤਾ ਗਿਆ | ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੀ ਸਾਂਝੀ ਅਥਲੈਟਿਕਸ ਮੀਟ ਦੇ ਮੁੱਖ ਮਹਿਮਾਨ ਇੰਟਰਨੈਸ਼ਨਲ ਪਿਸਟਲ ਸ਼ੂਟਰ ਮਲਾਇਕਾ ਗੋਇਲ ਦਾ ਆਪਣਾ ਵੀ ਚੰਗਾ ਖੇਡ ਪ੍ਰਦਰਸ਼ਨ ਰਿਹਾ ਹੈ | ਸਾਲ 2008 ਵਿਚ ਸ਼ੂਟਿੰਗ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਲਾਇਕਾ ਗੋਇਲ ਨੇ ਸਾਲ 2012 ਵਿਚ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ | ਸਾਲ 2013 ਵਿਚ ਤਹਿਰਾਨ ਵਿਖੈ ਹੋਏ ਈਵੈਂਟ ਵਿਚ ਸੋਨ ਤਮਗਾ ਜਿੱਤਿਆ, 20 ਸਾਲ ਦੀ ਉਮਰ ਤੱਕ ਗੋਇਲ ਨੇ 16 ਤਮਗੇ ਆਪਣੇ ਨਾਂਅ ਕੀਤੇ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਮੁੱਖ ਦਫ਼ਤਰ ਦਾ ਉਦਘਾਟਨ ਅੱਜ ਅਗਲੀ ਖ਼ਬਰ ਅਕਾਲੀ ਦਲ ਐੱਸ.ਸੀ. ਵਿੰਗ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਣ ਲਈ ਤਤਪਰ-ਜਥੇਦਾਰ ਬੜੂੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।