13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਦੀ ਭੈਣੀ ਦਰੇੜਾ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਨੇ ਸਾਲ 2024-25 ਦਾ ਬੋਨਸ ਵੰਡਿਆ

ਅਜੀਤ ਡੈਸਕ 03-03-2026
ਰਾਏਕੋਟ, 2 ਮਾਰਚ (ਬਲਵਿੰਦਰ ਸਿੰਘ ਲਿੱਤਰ)-ਦੀ ਭੈਣੀ ਦਰੇੜਾ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਵਲੋਂ ਸਾਲ 2024-25 ਦਾ ਸਭਾ ਦੇ ਮੈਂਬਰਾਂ ਨੂੰ ਬੋਨਸ ਵੰਡਿਆ ਗਿਆ | ਇਸ ਮੌਕੇ ਸਭਾ ਦੇ ਸਕੱਤਰ ਪਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਲ 2024-25 ਦਾ ਕੁੱਲ 1 ਲੱਖ 20 ਹਜ਼ਾਰ ਰੁਪਏ ਦਾ ਮੁਨਾਫ਼ਾ ਸਭਾ ਦੇ ਮੈਂਬਰਾਂ ਨੂੰ ਵੰਡਿਆ ਗਿਆ | ਇਸ ਮੌਕੇ ਮੁਨਾਫ਼ਾ ਵੰਡ ਸਮਾਗਮ ਦੌਰਾਨ ਰਾਜਿੰਦਰ ਸਿੰਘ ਰਾਜ ਨੂੰ ਸਭ ਤੋਂ ਵੱਧ ਮੁਨਾਫ਼ਾ ਮਿਲਿਆ, ਜਦਕਿ ਸੁਖਦੀਪ ਸਿੰਘ ਤੇ ਸੁਰਿੰਦਰ ਸਿੰਘ ਨੂੰ ਕ੍ਰਮਵਾਰ ਦੂਜਾ ਤੇ ਤੀਜੇ ਸਥਾਨ ਵਾਲਾ ਮੁਨਾਫ਼ਾ ਮਿਲਿਆ | ਇਸ ਮੌਕੇ ਸਕੱਤਰ ਪਰਮਜੀਤ ਸਿੰਘ ਨੇ ਆਖਿਆ ਕਿ ਪਸ਼ੂ ਪਾਲਕ ਚੰਗੀ ਕੁਆਲਿਟੀ ਦਾ ਦੁੱਧ ਉਤਪਾਦ ਕਰਕੇ ਦੁੱਧ ਨੂੰ ਵੇਰਕਾ ਰਾਹੀਂ ਵੇਚਣ ਨੂੰ ਤਰਜੀਹ ਦੇਣ | ਇਸ ਮੌਕੇ ਦੀ ਭੈਣੀ ਦਰੇੜਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਦੇ ਪ੍ਰਧਾਨ ਸੁਖਦੀਪ ਸਿੰਘ ਕਾਲਾ, ਮੀਤ ਪ੍ਰਧਾਨ ਅਵਤਾਰ ਸਿੰਘ ਧਾਲੀਵਾਲ, ਸਕੱਤਰ ਪਰਮਜੀਤ ਸਿੰਘ ਧਾਲੀਵਾਲ, ਕਮੇਟੀ ਮੈਂਬਰ ਸੁਖਬੀਰ ਸਿੰਘ, ਮੋਹਣ ਸਿੰਘ, ਗੁਰਮੀਤ ਸਿੰਘ, ਲਖਵੀਰ ਸਿੰਘ, ਪ੍ਰਦੀਪ ਸਿੰਘ, ਸਰਪੰਚ ਪ੍ਰਭਜੋਤ ਸਿੰਘ ਧਾਲੀਵਾਲ, ਨੰਬਰਦਾਰ ਹਰਦੇਵ ਸਿੰਘ ਦੇਬੀ, ਨੰਬਰਦਾਰ ਜਸਪ੍ਰੀਤ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਅਕਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਉੱਤੇ ਤਿੰਨ ਸਾਮਰਾਜੀ ਹਮਲਿਆਂ ਨੇ ਪੰਜਾਬੀਆਂ ਨੂੰ ਆਪਣੀਆਂ ਤਿੰਨ ਮਾਵਾਂ ਤੋਂ ਤੋੜਿਆ-ਡਾ. ਸਵਰਾਜ ਸਿੰਘ <br/> ਅਗਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਇਕਾਈ ਚਕਰ ਦੀ ਚੋਣ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।