12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਿੰਡ ਭੈਣੀ ਦਰੇੜਾ ਵਿਖੇ ਬਾਬਾ ਸਿੱਧ ਭੋਹੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ

ਅਜੀਤ ਡੈਸਕ 03-03-2026
ਰਾਏਕੋਟ, 2 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸ਼ਹੀਦ ਬਾਬਾ ਸਿੱਧ ਭੋਹੀ ਦੇ ਅਸਥਾਨ ਪਿੰਡ ਭੈਣੀ ਦਰੇੜਾ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਜਿਸ ਤਹਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਦੂਸਰੇ ਦਿਨ ਬਾਬਾ ਸਿੱਧ ਭੋਹੀ ਦੇ ਅਸਥਾਨ 'ਤੇ ਧਾਲੀਵਾਲ ਗੋਤਰ ਦੇ ਲੋਕਾਂ ਵਲੋਂ ਮਿੱਟੀ ਕੱਢੀ ਗਈ | ਇਸ ਮੌਕੇ ਪ੍ਰਧਾਨ ਹਰਦੇਵ ਸਿੰਘ ਖ਼ਾਲਸਾ, ਸਰਪੰਚ ਪ੍ਰਭਜੋਤ ਸਿੰਘ ਜੋਤੀ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ, ਡਾ: ਸਤਪਾਲ ਸਿੰਘ ਧਾਲੀਵਾਲ, ਨੰਬਰਦਾਰ ਜਸਪ੍ਰੀਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਨਹਿਰੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਸਥਾਨ 'ਤੇ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਇਸੇ ਲੜੀ ਤਹਿਤ ਇਸ ਵਾਰ ਸਾਲਾਨਾ ਜੋੜ ਮੇਲਾ ਭਰਿਆ ਹੈ, ਜਿੱਥੇ ਸਵੇਰ ਤੋਂ ਸ਼ਾਮ ਤੱਕ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ, ਉੱਥੇ ਹੀ ਬਾਬਾ ਜੀ ਦੇ ਅਸਥਾਨ 'ਤੇ ਸੰਗਤਾਂ ਵਲੋਂ ਮਿੱਟੀ ਕੱਢੀ ਗਈ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਅਰਜ਼ੋਈਆਂ ਕੀਤੀਆਂ | ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਭੈਣੀ ਦਰੇੜਾ, ਗੁਰਪਿੰਦਰ ਸਿੰਘ, ਗੁਰਪ੍ਰੀਤ ਸਿੰਘ ਸੇਖੋਂ, ਗੁਰਜੰਟ ਸਿੰਘ ਧਾਲੀਵਾਲ, ਦਵਿੰਦਰ ਸਿੰਘ ਮਿੰਟੂ, ਬਲਵਿੰਦਰ ਸਿੰਘ ਬਿੰਦਾ, ਅਕਵਿੰਦਰ ਸਿੰਘ, ਨੰਬਰਦਾਰ ਸੁਖਦੀਪ ਸਿੰਘ ਕਾਲਾ, ਪੰਚ ਲਖਵੀਰ ਸਿੰਘ, ਪੰਚ ਸੁਰਿੰਦਰ ਸਿੰਘ, ਪੰਚ ਸੁਖਵਿੰਦਰ ਕੌਰ, ਪੰਚ ਹਰਪ੍ਰੀਤ ਕੌਰ, ਪੰਚ ਸੁਰਿੰਦਰਜੀਤ ਕੌਰ, ਪੰਚ ਪਿ੍ਤਪਾਲ ਸਿੰਘ ਬਾਘਾ, ਪੰਚ ਬੂਟਾ ਸਿੰਘ, ਸਾਬਕਾ ਪੰਚ ਈਸ਼ਰ ਸਿੰਘ, ਚੰਦ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਵਲੋਂ ਗੁਰਜੰਟ ਸਿੰਘ ਗਰੇਵਾਲ ਸਰਕਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਆਪਣੀ ਸਪੱਸ਼ਟ ਹਾਰ ਨੂੰ ਦੇਖਦਿਆ ਵਿਧਾਇਕਾ ਨੇ ਕਰਵਾਈ ਮੀਟਿੰਗ ਮੁਲਤਵੀ- ਵਿਰੋਧੀ ਧਿਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।