14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਈਰਾਨ ਜੰਗ! ਖਾੜੀ ਮੁਲਕਾਂ 'ਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਸਰਕਾਰਾਂ ਅੱਗੇ ਆਉਣ-ਦਿਓਲ

ਅਜੀਤ ਡੈਸਕ 04-03-2026
ਮੁੱਲਾਂਪੁਰ-ਦਾਖਾ, 3 ਮਾਰਚ (ਨਿਰਮਲ ਸਿੰਘ ਧਾਲੀਵਾਲ)-ਅਮਰੀਕਾ ਤੇ ਈਰਾਨ ਵਿਚਕਾਰ ਜੰਗ ਤੁਰੰਤ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਜੰਗਾਂ ਕਿਸੇ ਮਸਲੇ ਦਾ ਹੱਲ ਨਹੀਂ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਯੂ.ਏ.ਈ ਦੇ ਸਾਰਜਾਹ ਸ਼ਹਿਰ, ਹੋਰ ਇਲਾਕਿਆਂ 'ਚ ਜੰਗ ਨਾਲ ਭਿਆਨਕ ਤਬਾਹੀ ਬਾਅਦ ਕੀਤਾ | ਦਿਓਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਨੂੰ ਜੰਗ 'ਚ ਫਸੇ ਭਾਰਤੀ (ਪੰਜਾਬੀਆਂ) ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ, ਕਿਉਂਕਿ ਸਾਡੇ ਬਹੁਤ ਸਾਰੇ ਨੌਜਵਾਨ ਖਾੜੀ ਦੇਸ਼ਾਂ 'ਚ ਜਾਂ ਤਾਂ ਰੋਜ਼ੀ ਰੋਟੀ ਲਈ ਚਿਰਾਂ ਤੋਂ ਟਿਕੇ ਹੋਏ ਹਨ, ਹੁਣ ਵਿਦਿਆਰਥੀ ਵਰਗ ਵੀ ਕਾਫ਼ੀ ਗਿਣਤੀ 'ਚ ਲੜਾਈ ਵਾਲੇ ਦੇਸ਼ਾਂ ਅੰਦਰ ਪੜ੍ਹਾਈ ਕਰ ਰਿਹਾ | ਜਸਕਰਨ ਸਿੰਘ ਨੇ ਕਿਹਾ ਕਿ ਗਾਇਕ/ਅਦਾਕਾਰ ਐਮੀ ਵਿਰਕ, ਉਸਦੇ ਪਰਿਵਾਰ ਸਮੇਤ ਈਰਾਨ-ਇਜ਼ਰਾਈਲ ਜੰਗ 'ਚ ਫਸੇ ਪੰਜਾਬੀਆਂ ਦੀ ਸਹੀ ਸਲਾਮਤ ਵਾਪਸੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਇਕ ਪੱਤਰ ਲਿਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਇਲੀ ਵਲੋਂ ਰਲ ਕੇ ਈਰਾਨ 'ਤੇ ਹਮਲੇ ਬਾਅਦ ਭਾਰਤ ਦੇ ਕੁਝ ਖਿੱਤੇ 'ਚ ਰੋਸ ਪ੍ਰਦਰਸ਼ਨ ਹੋਏ, ਅਜਿਹੇ ਲੋਕਾਂ ਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ |
ਪਿਛਲੀ ਖ਼ਬਰ ਕਾਂਗਰਸ ਦੀ ਸੂਬਾ ਪੱਧਰੀ ਰੈਲੀ ਦੇ ਰਿਕਾਰਡ ਤੋੜ ਇਕੱਠ ਨੇ 2027 'ਚ ਸੂਬੇ ਵਿਚ ਕਾਂਗਰਸ ਸਰਕਾਰ ਲਿਉਣ ਦਾ ਮੁੱਢ ਬੰਨਿ੍ਹਆ-... ਅਗਲੀ ਖ਼ਬਰ ਵੱਖ-ਵੱਖ ਪਿੰਡਾਂ 'ਚ ਯਾਦੂ ਵਲੋਂ ਸੁਖਬੀਰ ਦੀ ਰੈਲੀ ਸੰਬੰਧੀ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।