01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜੀ. ਐੱਚ. ਜੀ. ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਫਾਰ ਵਿਮੈੱਨ ਸਿੱਧਵਾਂ ਖੁਰਦ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ

ਅਜੀਤ ਡੈਸਕ 29-03-2026
ਚੌਂਕੀਮਾਨ, 28 ਮਾਰਚ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ. ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਫਾਰ ਵਿਮੈੱਨ ਸਿੱਧਵਾਂ ਖੁਰਦ ਵਿਖੇ ਸ੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਦੀ ਰਹਿਨੁਮਾਈ ਹੇਠ ਡਿਜ਼ੀਟਲ ਟਰਾਂਸਫੋਰਮੇਸ਼ਨ ਐਂਡ ਇਮਰਜਿੰਗ ਟੈਕਨੌਲਜੀਜ਼ ਇਨ ਐਜੂਕੇਸ਼ਨ: ਸ਼ੇਪਿੰਗ ਦਾ ਫਿਊਚਰ ਆਫ ਲਰਨਿੰਗ ਵਿਸ਼ੇ 'ਤੇ ਕਾਲਜ ਡਿਵਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ |
ਇਸ ਸੈਮੀਨਾਰ ਵਿਚ ਡਾ: ਵਿਸ਼ਾਲ ਬੈਕਟਰ ਐਸੋਸੀਏਟ ਪ੍ਰੋਫੈਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਸੈਮੀਨਾਰ ਦੀ ਸ਼ੁਰੂਆਤ ਵਿਦਿਆਰਥਣਾਂ ਨੇ ਸ਼ਬਦ ਗਾਇਨ ਕਰਕੇ ਕੀਤੀ ਗਈ | ਉਪਰੰਤ ਪੰਜਾਬੀ ਯੂਨੀਵਰਸਿਟੀ ਤਰਾਨਾ ਗਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਅਮਨਦੀਪ ਕੌਰ ਨੇ ਕੂੰਜੀਗਤ ਬੁਲਾਰੇ ਡਾ: ਵਿਸ਼ਾਲ ਬੈਕਟਰ ਐਸੋਸੀਏਟ ਪ੍ਰੋਫੈਸਰ (ਇੰਸਟੀਚਿਉਸ਼ਨਲ ਰਿਲੇਸ਼ਨ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪ੍ਰੋਫੈਸਰ (ਡਾ.) ਮੋਹਿੰਦਰ ਕੌਰ ਗਰੇਵਾਲ ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ, ਡਾ: ਜੀਸੂ ਜਸਕਰਨ ਸਿੰਘ ਅਸਿਸਟੈਂਟ ਪ੍ਰੋਫੈਸਰ ਇਨ ਐਜੂਕੇਸ਼ਨ ਸੈਂਟਰ ਫਾਰ ਡਿਸਟੈਂਸ ਆਨਲਾਇਨ ਐਜੂਕੇਸ਼ਨ, ਡਿਪਾਰਟਮੈਂਟ ਆਫ ਐਜੂਕੈਸ਼ਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪ੍ਰੀਤਮ ਸਿੰਘ ਜੌਹਲ ਸਕੱਤਰ ਸ੍ਰੀ ਗੁਰੂੁ ਹਰਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ, ਡਾ: ਹਰਮੇਲ ਸਿੰਘ ਸਿੱਧੂ ਟਰੱਸਟ ਦੇ ਸੀਨੀਅਰ ਮੈਂਬਰ, ਵੱਖ -ਵੱਖ ਸੰਸਥਾਵਾਂ ਦੇ ਪਿ੍ੰਸੀਪਲ ਸਾਹਿਬਾਨ ਅਤੇ ਡੈਲੀਗੇਟਸ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੇ ਕਿਹਾ ਸੈਮੀਨਾਰ ਦਾ ਮਕਸਦ ਸਿੱਖਿਆ ਦੇ ਖੇਤਰ ਵਿਚ ਆ ਰਹੀਆਂ ਤਬਦੀਲ਼ੀਆਂ ਤੋਂ ਅਧਿਆਪਕਾਂ ਅਤੇ ਭਾਵੀ ਅਧਿਆਪਕਾਂ ਨੂੰ ਜਾਣੂੰ ਕਰਵਾਉਣਾ ਹੈ | ਡਾ: ਵਿਸ਼ਾਲ ਬੈਕਟਰ ਨੇ ਆਪਣੇ ਸੰਬੋਧਨ ਵਿਚ ਡਿਜ਼ੀਟਲ ਟਰਾਂਸਫੋਰਮੇਸ਼ਨ ਦੀ ਲੋੜ ਅਤੇ ਇਸਦੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਉੱਭਰਦੀਆਂ ਤਕਨੀਕਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਪਿ੍ੰਸੀਪਲ ਡਾ: ਮੋਹਿੰਦਰ ਕੌਰ ਗਰੇਵਾਲ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਕਿਵੇਂ ਡਿਜ਼ੀਟਲ ਯੂਨੀਵਰਸਿਟੀਆਂ ਰਾਹੀਂ ਆਉਣ ਵੇਲੇ ਸਿੱਖਿਆ ਦੇ ਖੇਤਰ ਵਿਚ ਤਬਦੀਲੀ ਆਵੇਗੀ ਤੇ ਅਧਿਆਪਕਾਂ ਨੂੰ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾਉਣਾ ਚਾਹੀਦਾ ਹੈ | ਡਾ: ਜੀਸੂ ਜਸਕਰਨ ਸਿੰਘ ਨੇ ਤਕਨੀਕੀ ਸੈਸ਼ਨ ਵਿਚ ਡਿਜੀਟਲ ਟਰਾਂਸਫੋਰਮੇਸ਼ਨ ਇਨ ਐਜੂਕੇਸ਼ਨ ਅਤੇ ਗਲੋਬਲ ਟਰੈਂਡ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਧੁਨਿਕ ਯੁਗ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਮਹੱਤਵ 'ਤੇ ਰੌਸ਼ਨੀ ਪਾਈ ਤੇ ਬਹੁਤ ਸਾਰੇ ਆਰਟੀਫਿਸ਼ਲ ਟੂਲਜ਼ ਦੀ ਜਾਣਕਾਰੀ ਦਿੱਤੀ | ਪ੍ਰੀਤਮ ਸਿੰਘ ਜੌਹਲ ਸਕੱਤਰ, ਹਰਮੇਲ ਸਿੰਘ ਸਿੱਧੂ ਅਤੇ ਪਿ੍ੰਸੀਪਲ ਡਾ: ਅਮਨਦੀਪ ਕੌਰ ਨੇ ਡਾ: ਵਿਸ਼ਾਲ ਬੈਕਟਰ, ਡਾ: ਮੋਹਿੰਦਰ ਕੌਰ ਗਰੇਵਾਲ ਅਤੇ ਡਾ: ਜੀਸੂ ਜਸਕਰਨ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ |
ਇਸ ਮੌਕੇ ਡਾ: ਪਰਗਟ ਸਿੰਘ ਪਿ੍ੰਸੀਪਲ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ, ਡਾ: ਤਿ੍ਪਤਾ ਕਾਰਜਕਾਰੀ ਪਿ੍ੰਸੀਪਲ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈੱਨ ਲੁਧਿਆਣਾ, ਡਾ: ਮੋਨਿਕਾ ਐੱਸ.ਕੇ.ਕਾਲਜ ਆਫ ਐਜੂਕੇਸ਼ਨ ਫਾਰ ਗਰਲਜ਼ ਮੋਗਾ, ਡਾ: ਮੋਨਿਕਾ ਬੀ.ਸੀ.ਐੱਮ. ਕਾਲਜ ਆਫ ਅਜੂਕੇਸ਼ਨ ਲੁਧਿਆਣਾ, ਡਾ: ਦਲਜੀਤ ਕੌਰ ਪਿ੍ੰਸੀਪਲ ਜਗਤ ਸੇਵਕ ਕਾਲਜ ਫਾਰ ਵਿਮੈੱਨ ਮਹਿਣਾ, ਡਾ: ਸਤਿੰਦਰ ਕੌਰ ਪਿ੍ੰਸੀਪਲ ਖ਼ਾਲਸਾ ਕਾਲਜ ਫਾਰ ਵਿਮੈੱਨ ਸਿੱਧਵਾਂ ਖੁਰਦ, ਡਾ: ਸ਼ਵੇਤਾ ਢੰਡ ਪਿ੍ੰਸੀਪਲ ਜੀ.ਐੱਚ.ਜੀ.ਇੰਸਟੀਚਿਉਟ ਆਫ ਲਾਅ ਸਿੱਧਵਾਂ ਖੁਰਦ, ਡਾ: ਜੀ.ਪਵਨ ਕੁਮਾਰ ਪਿ੍ੰਸੀਪਲ ਜੀ.ਐੱਚ.ਜੀ.ਇੰਸਟੀਚਿਉਟ ਆਫ ਫਾਰਮੇਸੀ ਸਿੱਧਵਾਂ ਖੁਰਦ, ਮੈਡਮ ਸੰਦੀਪ ਕੌਰ ਪਿ੍ੰਸੀਪਲ ਜੀ.ਐੱਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ, ਮੈਡਮ ਦਲਜੀਤ ਕੌਰ ਪਿ੍ੰਸੀਪਲ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਡਾ: ਮਨਜੀਤ ਕੌਰ ਸੈਮੀਨਾਰ ਕਨਵੀਨਰ ਨੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸੈਮੀਨਾਰ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਰੋਡ ਵਿਖੇ ਸਾਲਾਨਾ ਪ੍ਰੀਖਿਆ ਦੇ ਨਤੀਜੇ ਐਲਾਨੇ ਅਗਲੀ ਖ਼ਬਰ ਸਿੱਧਵਾਂ ਕਾਲਜ ਵਲੋਂ ਜੈਸਲਮੇਰ ਅਤੇ ਜੋਧਪੁਰ ਦਾ ਤਿੰਨ ਰੋੋਜ਼ਾ ਵਿੱਦਿਅਕ ਟੂਰ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।