02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੀ. ਐੱਚ. ਸੀ. ਹਠੂਰ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ

ਅਜੀਤ ਡੈਸਕ 29-03-2026
ਹਠੂਰ, 28 ਮਾਰਚ (ਜਸਵਿੰਦਰ ਸਿੰਘ ਛਿੰਦਾ)-ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸ਼ ਅਤੇ ਐੱਸ. ਐੱਮ. ਓ. ਡਾ. ਅਮਨ ਸ਼ਰਮਾ ਇੰਚਾਰਜ ਸੀ. ਐੱਚ. ਸੀ. ਹਠੂਰ ਦੀ ਅਗਵਾਈ ਹੇਠ ਸੀ. ਐੱਚ. ਸੀ. ਹਠੂਰ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ | ਜਿਸ ਵਿਚ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਦੇ ਲੱਛਣ ਦੋ ਹਫ਼ਤੇ ਤੋਂ ਜਿਆਦਾ ਖਾਂਸੀ, ਆਥਣ ਸਮੇਂ ਹਲਕਾ ਬੁਖਾਰ ਹੋਣਾ, ਰਾਤ ਨੂੰ ਤਰੇਲੀਆਂ ਆਉਣੀਆਂ, ਵਜ਼ਨ ਘਟਣਾ, ਥੁੱਕ ਤੇ ਬਲਗਮ 'ਚ ਖੂਨ ਆਉਂਣਾ ਆਦਿ ਹੋ ਸਕਦਾ ਹੈ | ਇਸ ਤੋਂ ਬਚਾਅ ਸਬੰਧੀ ਆਪਣੇ ਬਲਗਮ ਦੀ ਜਾਂਚ ਨਜ਼ਦੀਕੀ ਸੀ. ਐੱਚ. ਸੀ. ਲੈਵਲ 'ਤੇ ਕਰਵਾਈ ਜਾਵੇ ਜੋ ਕਿ ਬਿਲਕੁੱਲ ਮੁਫ਼ਤ ਹੈ | ਐੱਮ.ਡੀ.ਆਰ. ਟੀ.ਬੀ. ਦੀ ਜਾਂਚ ਵੀ ਮੁਫ਼ਤ ਕੀਤੀ ਜਾਂਦੀ ਹੈ | ਪੰਜਾਬ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਟੀ.ਬੀ. ਦੀ ਦਵਾਈ ਬਿਲਕੁੱਲ ਮੁਫ਼ਤ ਮਿਲਦੀ ਹੈ | ਇਸ ਕੈਂਪ 'ਚ ਜਸਵਿੰਦਰ ਕੌਰ ਐੱਲ. ਐੱਚ. ਵੀ. ਜਸਵਿੰਦਰ ਕੌਰ ਏ. ਐੱਨ. ਐੱਮ. ਮੈਡੀਕਲ ਅਫ਼ਸਰ ਡਾ. ਮਨਦੀਪ ਸਿੰਘ ਵਿਰਦੀ, ਨੀਰੂ ਅਰੋੜਾ, ਫਾਰਮੇਸੀ ਅਫ਼ਸਰ ਵਿਕਾਸ ਨਈਅਰ, ਕੁਲਦੀਪ ਸਿੰਘ, ਗੁਰਵਿੰਦਰ ਕੌਰ ਨਰਸਿੰਗ ਸਿਸਟਰ, ਵੀਰਪਾਲ ਕੌਰ, ਪਵਨਜੀਤ ਕੌਰ, ਹਰਵਿੰਦਰ ਕੌਰ, ਰੋਹਿਤ ਸ਼ਰਮਾ, ਪ੍ਰਕਾਸ਼ ਸਿੰਘ ਬੀਹਲਾ ਹੈਲਥ ਇੰਸਪੈਕਟਰ, ਗੁਰਮੇਲ ਸਿੰਘ, ਕਲਜੀਤ ਸਿੰਘ ਬਲਾਕ ਐਜੂਕੇਟਰ, ਤੇਜਿੰਦਰਪਾਲ ਸਿੰਘ ਮਾਣੂੰਕੇ, ਹਰਮਿੰਦਰ ਸਿੰਘ, ਬੂਟਾ ਸਿੰਘ, ਵੀਨੂੰ ਸਿੰਗਲਾ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਵਾਲ ਵਿਖੇ ਪੜ੍ਹਾਈ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਛੋਕਰ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।