27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਗਿੱਦੜਵਿੰਡੀ ਦਾ ਦੋ ਰੋਜ਼ਾ ਪੇਂਡੂ ਖੇਡ ਮੇਲਾ ਅੱਜ ਤੋਂ

ਅਜੀਤ ਡੈਸਕ 13-04-2026
ਸਿੱਧਵਾਂ ਬੇਟ, 12 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਪੇਂਡੂ ਖੇਡ ਮੇਲਾ 13 ਅਤੇ 14 ਅਪ੍ਰੈਲ, ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਲਾਗਲੇ ਨਗਰ ਗਿੱਦੜਵਿੰਡੀ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਖੇਡ ਮੇਲੇ ਦੌਰਾਨ ਕਬੱਡੀ ਓਪਨ (ਦੋ ਖਿਡਾਰੀ ਬਾਹਰੋਂ), ਕਬੱਡੀ 58 ਕਿੱਲੋ (ਨਿਰੋਲ), ਕਬੱਡੀ 40 ਕਿੱਲੋ (ਇਕ ਖਿਡਾਰੀ ਬਾਹਰੋਂ) ਅਤੇ ਵਾਲੀਬਾਲ ਸ਼ੂਟਿੰਗ ਮੀਡੀਅਮ (ਇਕ ਖਿਡਾਰੀ ਬਾਹਰੋਂ) ਦੇ ਮੁਕਾਬਲੇ ਕਰਵਾਏ ਜਾਣਗੇ | ਜਿਸ ਦੌਰਾਨ ਕਬੱਡੀ ਓਪਨ ਦੀ ਜੇਤੂ ਟੀਮ ਨੂੰ 71 ਹਜ਼ਾਰ, ਉੱਪ ਜੇਤੂ ਟੀਮ ਨੂੰ 51 ਹਜ਼ਾਰ, ਕਬੱਡੀ 58 ਕਿੱਲੋ ਦੀ ਜੇਤੂ ਟੀਮ ਨੂੰ 9100, ਉੱਪ ਜੇਤੂ ਨੂੰ 8100, ਕਬੱਡੀ 40 ਕਿੱਲੋ ਦੀ ਜੇਤੂ ਟੀਮ ਨੂੰ 7100, ਉੱਪ ਜੇਤੂ ਨੂੰ 6100 ਜਦਕਿ ਵਾਲੀਬਾਲ ਦੀ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ, ਦੂਜੇ 'ਤੇ ਰਹਿਣ ਵਾਲੀ, 7100 ਅਤੇ ਤੀਜੇ, ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 2100 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ | ਇਸ ਤੋਂ ਇਲਾਵਾ ਕਬੱਡੀ ਓਪਨ ਦੇ ਵਧੀਆ ਜਾਫ਼ੀ ਅਤੇ ਧਾਵੀ ਨੂੰ ਇੱਕੀ-ਇੱਕੀ ਹਜ਼ਾਰ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਰਸੂਲਪੁਰ ਵਿਖੇ ਧਾਰਮਿਕ ਮੁਕਾਬਲੇ ਤੇ ਅੱਵਲ ਬੱਚਿਆਂ ਦਾ ਸਨਮਾਨ ਵਿਸਾਖੀ ਵਾਲੇ ਦਿਨ ਅਗਲੀ ਖ਼ਬਰ ਸਤਲੁਜ ਖੇਤਰ 'ਚ ਕੱਢੀ ਜਾਣ ਵਾਲੀ ਜ਼ਹਿਰੀਲੀ ਸ਼ਰਾਬ ਕਿਸੇ ਵੀ ਸਮੇਂ ਬੇਟ ਇਲਾਕੇ 'ਚ ਵੀ ਵੱਡੀ ਘਟਨਾ ਨੂੰ ਦੇ ਸਕਦੀ ਹੈ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।