25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਅੱਠਵੀਂ ਕਲਾਸ ਦੇ 2 ਵਿਦਿਆਰਥੀ ਪੰਜਾਬ ਮੈਰਿਟ ਸੂਚੀ 'ਚ ਸ਼ਾਮਿਲ

ਅਜੀਤ ਡੈਸਕ 13-04-2026
• ਪੰਜਾਬ ਭਰ ਵਿਚੋਂ 7ਵਾਂ ਤੇ 11ਵਾਂ ਰੈਂਕ ਪ੍ਰਾਪਤ ਕਰ ਕੇ ਸੰਸਥਾ ਤੇ ਰਾਏਕੋਟ ਇਲਾਕੇ ਦਾ ਨਾਂਅ ਚਮਕਾਇਆ
ਰਾਏਕੋਟ, 12 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਾਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਅੱਠਵੀਂ ਬੋਰਡ ਸ਼੍ਰੇਣੀ ਦੇ ਨਤੀਜਿਆਂ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਦੀਆਂ 2 ਵਿਦਿਆਰਥਣਾਂ ਅਨਮੋਲਪ੍ਰੀਤ ਕੌਰ ਨੇ 98.8 ਫ਼ੀਸਦੀ ਅੰਕ ਤੇ ਹਰਮਨਪ੍ਰੀਤ ਕੌਰ ਬੱਸੀਆਂ ਨੇ 98.1 ਫ਼ੀਸਦੀ ਅੰਕਾਂ ਨਾਲ ਪੰਜਾਬ ਮੈਰਿਟ ਲਿਸਟ ਵਿਚ ਕ੍ਰਮਵਾਰ 7ਵਾਂ ਤੇ 11ਵਾਂ ਰੈਂਕ ਪ੍ਰਾਪਤ ਕਰਕੇ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ | ਇਸ ਤੋਂ ਇਲਾਵਾ ਗੁਰਨੂਰ ਕੌਰ ਨੇ 94.1 ਫ਼ੀਸਦੀ ਅੰਕ ਲੈ ਕੇ ਆਪਣੀ ਕਲਾਸ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਨਤੀਜੇ ਵਿਚ ਕੁੱਲ 93 ਵਿਦਿਆਰਥੀਆਂ ਵਿਚੋਂ 19 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ, 31 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅਤੇ 28 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਅਤੇ ਸਕੂਲ ਦਾ ਨਤੀਜਾ ਪੂਰਾ 100 ਫ਼ੀਸਦੀ ਰਿਹਾ |
ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਮੈਰਿਟ ਹੋਲਡਰ ਵਿਦਿਆਰਥੀਆਂ, ਮਾਪਿਆਂ ਅਤੇ ਵਿਸ਼ਾ ਵਾਰ ਅਧਿਆਪਕ ਸਾਹਿਬਾਨਾਂ ਮੈਡਮ ਜਸਪ੍ਰੀਤ ਕੌਰ ਡੱਲਾ, ਬਲਵਿੰਦਰ ਕੌਰ ਬੱਸੀਆਂ, ਰਵਨੀਤ ਕੌਰ, ਜੋਤੀ ਸੱਚਰ, ਸੁਖਪਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਅਮਰਪਾਲ ਕੌਰ ਨੂੰ ਸ਼ਾਨਦਾਰ ਕਾਰਗੁਜਾਰੀ ਲਈ ਮੁਬਾਰਕਬਾਦ ਦਿੱਤੀ ਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ, ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ, ਵੀਰਾ ਬਾਲੀ ਕੌੜਾ, ਜਗਰੂਪ ਸਿੰਘ, ਮਨਪ੍ਰੀਤ ਕੌਰ ਬੱਸੀਆਂ, ਮੈਡਮ ਪਰਮਿੰਦਰ ਕੌਰ, ਮੈਡਮ ਰੀਤੂ ਕਮਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋਹਟਬੱਦੀ 'ਚ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਸਾਲਾਨਾ ਸਮਾਗਮ ਤੇ ਅੱਖਾਂ ਦਾ ਕੈਂਪ ਕੱਲ੍ਹ ਅਗਲੀ ਖ਼ਬਰ ਸਿੱਧਵਾਂ ਬੇਟ-ਹੰਬੜਾਂ ਮਾਰਗ 'ਤੇ ਪ੍ਰੀਮਿਕਸ ਪੈਣ ਲਈ ਲੋਕਾਂ 'ਚ ਖੁਸ਼ੀ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।