25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸ਼ਕਤੀ ਪਬਲਿਕ ਸੀਨੀ. ਸੈਕੰਡਰੀ ਸਕੂਲ ਦੋਰਾਹਾ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 13-04-2026
ਦੋਰਾਹਾ, 12 ਅਪ੍ਰੈਲ (ਮਨਜੀਤ ਸਿੰਘ ਗਿੱਲ)-ਸ਼ਕਤੀ ਪਬਲਿਕ ਸੀਨੀ. ਸੈਕੰਡਰੀ ਸਕੂਲ ਦੋਰਾਹਾ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਅੱਠਵੀਂ ਜਮਾਤ ਵਿਚੋਂ ਚੰਗੇ ਅੰਕ ਪ੍ਰਾਪਤ ਕੀਤੇ ਹਨ | ਪਿ੍ੰਸੀਪਲ ਜਤਿੰਦਰ ਸ਼ਰਮਾ ਅਤੇ ਵਾਈਸ ਪਿ੍ੰਸੀਪਲ ਨੀਰਜ ਸ਼ਰਮਾ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਦੇ ਵਿਦਿਆਰਥੀ ਹਿਮਾਸ਼ੂ ਪੁੱਤਰ ਰਾਮੇਸ਼ ਕੁਮਾਰ ਨੇ 426 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਮਹਿਕ ਸਪੁੱਤਰੀ ਸੁਖਦੇਵ ਸਿੰਘ ਨੇ 423 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਮਨਪ੍ਰੀਤ ਸਪੁੱਤਰੀ ਰਾਜਿੰਦਰ ਸਿੰਘ 414 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ | ਇਨ੍ਹਾਂ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ | ਪਿ੍ੰਸੀਪਲ ਜਤਿੰਦਰ ਸ਼ਰਮਾ ਅਤੇ ਵਾਈਸ ਪਿ੍ੰਸੀਪਲ ਨੀਰਜ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ, ਅਧਿਆਪਕਾ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਸੁਮਨ ਸ਼ਰਮਾ, ਇੰਦਰਪਾਲ ਕੌਰ, ਸੀਮਾ ਰਾਣੀ, ਸੀਮਾ ਕਪੂਰ, ਰਾਜੀਵ ਵੈਦ, ਅਜੀਤਪਾਲ ਸਿੰਘ ਆਦਿ ਸਨ |
ਪਿਛਲੀ ਖ਼ਬਰ ਬਾਬਾ ਸਿੱਧਸਰ ਸਪੋਰਟਸ ਕਲੱਬ ਕੱਦੋ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਛਪਾਰ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।