24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕਰੰਟ ਲੱਗਣ ਕਾਰਨ ਕਿਸਾਨ ਦੀਆਂ 2 ਮੱਝਾਂ ਦੀ ਮੌਤ

ਅਜੀਤ ਡੈਸਕ 13-04-2026
ਮਾਛੀਵਾੜਾ ਸਾਹਿਬ, 12 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਹਿਯਾਤਪੁਰ ਵਿਖੇ ਇੱਕ ਗਰੀਬ ਕਿਸਾਨ ਦੀਆਂ 2 ਮੱਝਾਂ ਦੀ ਮੌਤ ਹੋ ਗਈ ਜਿਸ ਕਾਰਨ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਗੁਰਜੋਤ ਸਿੰਘ ਨੇ ਦੱਸਿਆ ਕਿ ਡੇਰੇ ਵਿਚ ਘਰ ਬਣਾ ਕੇ ਰਹਿੰਦਾ ਹੈ ਅਤੇ ਰਾਤ ਨੂੰ ਉਸ ਨੇ ਮੱਝਾਂ ਆਪਣੇ ਬਾਹਰ ਬੰਨ੍ਹੀਆਂ ਸਨ | ਸਵੇਰੇ ਸਮੇਂ ਜਦੋਂ ਉਸਨੇ ਉੱਠ ਕੇ ਦੇਖਿਆ ਤਾਂ ਉਸ ਦੀਆਂ ਮੱਝਾਂ ਦੀ ਮੌਤ ਹੋ ਚੁੱਕੀ ਸੀ ਅਤੇ ਨੇੜ੍ਹੇ ਹੀ ਪਈਆਂ ਨੰਗੀਆਂ ਤਾਰ੍ਹਾਂ ਤੋਂ ਉਨ੍ਹਾਂ ਨੂੰ ਕਰੰਟ ਲੱਗਿਆ ਹੋਇਆ ਸੀ | ਕਿਸਾਨ ਗੁਰਜੋਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਗੁਆਂਢੀ ਕਿਸਾਨ ਦਾ ਟਰਾਂਸਫਾਰਮ ਹਨ੍ਹੇਰੀ ਨਾਲ ਡਿੱਗ ਗਿਆ ਸੀ ਜਿਸ ਨੇ ਦੂਜੇ ਟਰਾਂਸਫਾਰਮ ਤੋਂ ਤਾਰ੍ਹਾਂ ਪਾ ਕੇ ਮੋਟਰ ਚਲਾ ਲਈ ਪਰ ਨੇੜ੍ਹੇ ਪਈਆਂ ਨੰਗੀਆਂ ਤਾਰ੍ਹਾਂ ਦੀ ਕੋਈ ਸੰਭਾਲ ਨਾ ਕੀਤੀ | ਗੁਰਜੋਤ ਸਿੰਘ ਨੇ ਦੋਸ਼ ਲਗਾਇਆ ਕਿ ਉਸਨੇ ਕਈ ਵਾਰ ਗੁਆਂਢੀ ਕਿਸਾਨ ਨੂੰ ਕਿਹਾ ਕਿ ਇਨ੍ਹਾਂ ਤਾਰ੍ਹਾਂ ਦੀ ਸੰਭਾਲ ਕੀਤੀ ਜਾਵੇ ਪਰ ਉਸਦੀ ਕੋਈ ਸੁਣਵਾਈ ਨਾ ਹੋਈ | ਅੱਜ ਸਵੇਰੇ ਇਨ੍ਹਾਂ ਨੰਗੀਆਂ ਤਾਰ੍ਹਾਂ ਦੀ ਚਪੇਟ ਵਿਚ ਆ ਕੇ ਉਸ ਦੀਆਂ 2 ਮੱਝਾਂ ਜਿਸ ਦੀ ਕੀਮਤ 3 ਲੱਖ ਰੁਪਏ ਤੋਂ ਵੱਧ ਹੈ, ਉਹ ਮੌਤ ਦੇ ਮੂੰਹ ਵਿਚ ਜਾ ਪਈਆਂ | ਕਿਸਾਨ ਗੁਰਜੋਤ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਹ ਆਪ ਵੀ ਕਰੰਟ ਦੀ ਚਪੇਟ ਵਿਚ ਆ ਕੇ ਅਪਾਹਿਜ ਹੋ ਚੁੱਕਾ ਸੀ ਅਤੇ ਆਪਣੀ 1 ਏਕੜ ਜਮੀਨ ਵੇਚ ਉਸਨੇ ਇਲਾਜ ਕਰਵਾਇਆ | ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਡੇਅਰੀ ਕਿੱਤਾ ਅਪਣਾ ਕੇ ਚਲਾ ਰਿਹਾ ਸੀ ਪਰ ਇਹ ਕੀਮਤੀ 2 ਮੱਝਾਂ ਵੀ ਜਾਨ ਤੋਂ ਹੱਥ ਧੋ ਬੈਠੀਆਂ |
ਪਿੰਡ ਦੀ ਪੰਚਾਇਤ ਨੇ ਕਿਹਾ ਕਿ ਕਿਸਾਨ ਗੁਰਜੋਤ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਿਸ ਦਾ 3 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਇਸ ਲਈ ਪ੍ਰਸ਼ਾਸਨ ਤੇ ਸਰਕਾਰ ਊੁਸ ਨੂੰ ਮੁਆਵਜਾ ਜ਼ਰੂਰ ਦੇਵੇ | ਦੂਸਰੇ ਪਾਸੇ ਬਿਜਲੀ ਵਿਭਾਗ ਦੇ ਐੱਸ.ਡੀ.ਓ. ਅਮਰਜੀਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਕਿਸਾਨ ਗੁਰਜੋਤ ਸਿੰਘ ਨੇ ਕਦੇ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਕਿ ਉਸਦੇ ਘਰ ਨੇੜ੍ਹੇ ਲੱਗੀਆਂ ਤਾਰ੍ਹਾਂ ਨੰਗੀਆਂ ਪਈਆਂ ਹਨ | ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਮਾਮਲੇ ਦੀ ਜਾਂਚ ਕਰੇਗਾ |
ਪਿਛਲੀ ਖ਼ਬਰ ਜਥੇਦਾਰ ਗੁਰਚਰਨ ਸਿੰਘ ਬਗਲੀ ਦੇ ਸਪੁੱਤਰ ਲਵਲੀ ਸਵੈਚ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਤਾਦਾਦ ਚ ਲੋਕਾਂ ਹੋਏ ਸ਼ਾਮਿ... ਅਗਲੀ ਖ਼ਬਰ ਹਲਕਾ ਪਾਇਲ 'ਚ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ- ਜਥੇਦਾਰ ਧਮੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।