19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਿਨ-ਰਾਤ ਦੇ ਲੱਗਦੇ ਨਾਜਾਇਜ਼ ਬਿਜਲੀ ਕੱਟਾਂ ਖ਼ਿਲਾਫ਼ ਰਸੂਲਪੁਰ ਵਿਖੇ ਰੋਸ ਵਿਖਾਵਾ ਕੀਤਾ

ਅਜੀਤ ਡੈਸਕ 18-04-2026
ਹਠੂਰ, 17 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਬਿਜਲੀ ਦੇ ਲਗਾਤਾਰ ਕੱਟਾਂ ਨੇ ਪੰਜਾਬ 'ਚ ਹਾਹਾਕਾਰ ਮਚਾਈ ਪਈ ਹੈ, ਘਰਾਂ ਦੀ ਬਿਜਲੀ ਦਾ ਵੀ ਬੁਰਾ ਹਾਲ ਹੈ, ਦਿਨ-ਰਾਤ ਦੇ ਲੰਮੇ-ਲੰਮੇ ਬਿਜਲੀ ਕੱਟ ਲੱਗ ਰਹੇ ਹਨ | ਜਿਸ ਦਾ ਪੇਂਡੂ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਗੰਭੀਰ ਨੋਟਿਸ ਲੈਂਦਿਆਂ ਅੱਜ ਪਿੰਡ ਰਸੂਲਪੁਰ ਵਿਖੇ ਪੰਜਾਬ ਸਰਕਾਰ ਪ੍ਰਤੀ ਰੋਸ ਵਿਖਾਵਾ ਕੀਤੀ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪਾਵਰਕਾਮ ਵਲੋਂ ਪੂਰੇ ਪੰਜਾਬ ਨੂੰ ਦਿਨ-ਰਾਤ ਦੇ ਨਾਜਾਇਜ਼ ਬਿਜਲੀ ਕੱਟ ਲਾ ਕੇ ਸਾਰੀ ਸਾਰੀ ਰਾਤ ਹਨੇਰੇ 'ਚ ਡੋਬਿਆ ਜਾ ਰਿਹਾ ਹੈ | ਜਿਸ ਕਰਕੇ ਆਮ ਲੋਕਾਂ ਦਾ ਜੀਵਨ ਦੁੱਭਰ ਹੋ ਰਿਹਾ ਹੈ | ਪੰਜਾਬ ਦੇ ਲੋਕ ਦਿਨੇ ਗਰਮੀ ਤੇ ਮੱਖੀਆਂ ਅਤੇ ਰਾਤ ਨੂੰ ਮੱਛਰ ਕਾਰਨ ਰਾਤਾਂ ਜਾਗ ਕੇ ਕੱਟਣ ਲਈ ਮਜ਼ਬੂਰ ਹੋ ਗਏ ਹਨ | ਬਿਜਲੀ ਕੱਟਾਂ ਕਾਰਨ ਜਿੱਥੇ ਪਾਣੀ ਦੀ ਸਮੱਸਿਆ ਹੈ ਉੱਥੇ ਫਰਿੱਜ਼ਾਂ 'ਚ ਪਿਆ ਖਾਣ-ਪੀਣ ਦਾ ਸਮਾਨ ਵੀ ਖ਼ਰਾਬ ਹੋ ਰਿਹਾ ਹੈ | ਇਸ ਮੌਕੇ ਪਿੰਡ ਰਸੂਲਪੁਰ ਦੇ ਸਮੂਹ ਲੋਕਾਂ ਨੇ ਦੱਸਿਆ ਕਿ ਪਿੰਡ ਰਸੂਲਪੁਰ ਨੇ ਪਾਵਰਕਾਮ ਨੂੰ ਜਿੱਥੇ ਬਿਜਲੀ ਗਰਿੱਡ ਲਾਉਣ ਲਈ ਆਪਣੀ ਸਾਂਝੀ ਪੰਚਾਇਤੀ ਨਿਆਈਾ ਵਾਲੀ ਕੀਮਤੀ ਜ਼ਮੀਨ ਦੇ ਪੰਜ ਕਿੱਲੇ ਦਾਨ ਦਿੱਤੇ ਹਨ, ਉੱਥੇ ਆਪਣੀਆਂ ਨਿੱਜ਼ੀ ਜ਼ਮੀਨਾਂ ਵੀ ਇਸ ਬਿਜਲੀ ਗਰਿੱਡ ਤੋਂ ਬੇਤਰਤੀਬੇ ਤਰੀਕੇ ਨਾਲ ਨਿਕਲੀਆਂ ਬਿਜਲੀ ਲਾਇਨਾਂ ਕਾਰਨ ਖ਼ਰਾਬ ਕੀਤੀਆਂ ਹਨ ਤਾਂ ਕਿ ਪਿੰਡ ਰਸੂਲਪੁਰ ਨੂੰ 24 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ, ਪਰ ਪਿੰਡ ਨੂੰ ਇਸ ਬਿਜਲੀ ਗਰਿੱਡ ਦਾ ਕੋਈ ਫਾਇਦਾ ਨਹੀਂ ਹੋਇਆ | ਇਸ ਮੌਕੇ ਮੰਗ ਕੀਤੀ ਗਈ ਕਿ ਲਾਏ ਜਾ ਰਹੇ ਦਿਨ-ਰਾਤ ਦੇ ਨਾਜਾਇਜ਼ ਬਿਜਲੀ ਕੱਟ ਤੁਰੰਤ ਬੰਦ ਕਰਕੇ ਘਰੇਲੂ ਤੇ ਹੋਰ ਖੇਤਰਾਂ ਲਈ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿਚ ਬੇਹੂਦਾ ਕੱਟ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਗਰਿੱਡ ਤੇ ਅਧਿਕਾਰੀਆਂ ਦਾ ਮਜ਼ਬੂਰਨ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈਬ ਸਿੰਘ, ਜੱਗਾ ਸਿੰਘ, ਤਾਰ ਸਿੰਘ, ਕੰਧਾਰਾਂ ਸਿੰਘ, ਜਸਵੰਤ ਸਿੰਘ, ਭਾਗ ਸਿੰਘ, ਗੁਲਜ਼ਾਰ ਸਿੰਘ, ਰਾਜਿੰਦਰ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੱਡਿਆਂ ਕਰਕੇ ਜਗਰਾਉਂ ਸ਼ਹਿਰ ਦਾ ਬੁਰਾ ਹਾਲ, ਲੋਕਾਂ ਨੂੰ ਿਲੰਕ ਸੜਕਾਂ ਟੁੱਟਣ ਕਰਕੇ ਹੋਣਾ ਪੈ ਰਿਹਾ ਖੱਜਲ-ਖੁਆਰ ਅਗਲੀ ਖ਼ਬਰ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਏ ਨੌਜਵਾਨ ਨਾਲ 15 ਹਜ਼ਾਰ ਦੀ ਮਾਰੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।